ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਗੜੀਛੋਟਾ ਗਢ (ਕਿਲਾ). ਗੜੀਅਲਬੁੰਜਾਹੀ ਖਤ੍ਰੀਆਂ ਦੀ ਇੱਕ ਜਾਤੀ, ਜਿਸ ਦਾ ਸ਼ੁੱਧ ਉਚਾਰਣ ਗੁੜੀਅਲ ਹੈ. "ਗੜੀਅਲ ਮਥਰਾਦਾਸ ਹੈ." (ਭਾਗੁ) ੨. ਗਡ (ਨੇਜ਼ਾ) ਧਾਰੀ. ਭਾਲਾਬਰਦਾਰ. ਗੜੀਆਸੰਗ੍ਯਾ- ਨੇਜਾ. ਭਾਲਾ। ੨. ਬਰਛੀ. "ਗੜੀਆ ਭਸੁਁਡੀ ਭੈਰਵੀ ਭਾਲਾ ਨੇਜਾ ਭਾਖ." (ਸਨਾਮਾ) ੩. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਨੰਨ ਸੇਵਕ ਬ੍ਰਹਮਗ… ਗੜ੍ਹਦੇਖੋ, ਗਢ ਅਤੇ ਗੜ. ਗੜੱਪਣਾਹਿ- ਨਿਗਲਜਾਣਾ. ਗ੍ਰਾਸ ਕਰਨਾ. ਗੜੱਪਨਾਕ੍ਰਿ- ਨਿਗਲਜਾਣਾ. ਗ੍ਰਾਸ ਕਰਨਾ. ਗੜੱਪੂਵਿ- ਗ੍ਰਾਸ ਕਰਜਾਣ ਵਾਲਾ. ਗਿਰਣ (ਨਿਗਲਣ) ਵਾਲਾ. ਗੜਬੜਸੰਗ੍ਯਾ- ਉਲਟ ਪੁਲਟ। ੨. ਬਕਬਾਦ. "ਗੜਬੜ ਕਰੈ ਕੌਡੀ ਰੰਗ ਲਾਇ." (ਭੈਰ ਮਃ ੫) ੩. ਰਿੱਝਣ ਦਾ ਸ਼ਬਦ. ਇਹ ਅਨੁਕਰਣ ਹੈ. ਗੜਬਾਸੰ. गडुक ਗਡੁਕ. ਸੰਗ੍ਯਾ- ਲੋਟਾ. ਗਡਵਾ. ਗੜਵਾ. ਗੜਵਈਗੜਵਾ ਉਠਾਉਣ ਵਾਲਾ ਸੇਵਕ. ਗੜਵੇਦਾਰ ਨਫ਼ਰ. ਮਹਾਰਾਜਾ ਰਣਜੀਤ ਸਿੰਘ ਦਾ ਗੜਵਈ ਡੋਗਰਾ ਗੁਲਾਬ ਸਿੰਘ, ਸਿੰਘ ਸਾਹਿਬ ਤੋਂ ਰਾਜਾ ਪਦਵੀ ਨੂੰ ਪ੍ਰਾਪਤ ਹੋਇਆ… ਗੜਵਾਦੇਖੋ, ਗੜਬਾ ਗੜਵਾਰਵਿ- ਗਢ (ਦੁਰਗ) ਵਾਲਾ. ਕਿਲੇ ਵਾਲਾ। ੨. ਸੰਗ੍ਯਾ- ਕਿਲੇਦਾਰ. ਕਿਲੇ ਦਾ ਦਾਰੋਗਾ। ੩. ਨੇਜ਼ਾ ਬਰਦਾਰ। ੪. ਦੇਖੋ, ਗਢਵਾਲ. ਗੜ੍ਹਾਦੇਖੋ, ਗਢ। ੨. ਗਰਤ. ਟੋਆ. ਗਢਾ. ਗੜੇਦਾਰਦੇਖੋ, ਗੜਦਾਰ. ਗੜ੍ਹਸ਼ੰਕਰਹੁਸ਼ਿਆਰਪੁਰ ਜਿਲੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ. ਇੱਥੇ ਭਾਈ ਤਿਲਕ ਅਨੰਨ ਸਿੱਖ ਰਹਿੰਦਾ ਸੀ. ਦੇਖੋ, ਤਿਲਕ ੭. ਗੜ੍ਹੀਸੰਗ੍ਯਾ- ਛੋਟਾ ਕਿਲਾ। ੨. ਦੇਖੋ, ਸਮਾਨਾ ੩. ਅਤੇ ਗੜ੍ਹੀਨਜ਼ੀਰ. ਗੜ੍ਹੀਨਜ਼ੀਰਜਿਲਾ ਕਰਨਾਲ, ਤਸੀਲ ਕੈਥਲ, ਥਾਣਾ ਗੂਲ੍ਹਾ ਵਿੱਚ ਇੱਕ ਪਿੰਡ ਹੈ, ਜਿਸ ਨੂੰ ਭੀਖਨਖ਼ਾਂ ਪਠਾਣ ਨੇ ਆਬਾਦ ਕੀਤਾ ਸੀ. ਇਸ ਗੜ੍ਹੀ ਤੋਂ ਦੱਖਣ ਦਿਸ਼ਾ ਪਾਸ ਹੀ…

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.