ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਗਾਇਸੰਗ੍ਯਾ- ਗਊ. ਗਾਂ. "ਹਕੁ ਪਰਾਇਆ ਨਾਨਕਾ, ਉਸੁ ਸੂਅਰੁ ਉਸੁ ਗਾਇ." (ਵਾਰ ਮਾਝ ਮਃ ੧) ੨. ਗ੍ਰਾਮ. ਪਿੰਡ. "ਗਾਇ ਸਮੇਤ ਸਭੋ ਮਿਲ ਕੌਰਨ." (ਕ੍ਰਿਸਨਾਵ…
ਗਾਇਕਸੰ. ਗਾਯਕ. ਗਾਉਣ ਵਾਲਾ. ਗਵੈਯਾ.
ਗਾਇਤ੍ਰੀਸੰ. ਗਾਯਤ੍ਰੀ. ਸੰਗ੍ਯਾ- ਜੋ ਗਾਉਣ ਵਾਲੇ ਦੀ ਰਖ੍ਯਾ ਕਰੇ ਗਾਯਤ੍ਰੀ. ਨਿਰੁਕ੍ਤ ਵਿੱਚ ਅਰਥ ਕੀਤਾ ਹੈ ਕਿ ਸ੍ਤੁਤਿ ਕਰਦੇ ਹੋਏ ਬ੍ਰਹਮਾ ਦੇ ਮੁੱਖ ਤੋਂ …
ਗਾਇਨਸੰ. ਗਾ੍ਯਨ. ਸ੍ਵਰ ਦਾ ਆਲਾਪ. ਗਾਉਣਾ. "ਗੁਨਗੋਬਿੰਦ ਗਾਇਓ ਨਹੀ." (ਸਃ ਮਃ ੯). ੨. ਗਾਯਕ. ਗਵੈਯਾ. "ਗਾਵਹਿ ਗਾਇਨ ਪ੍ਰਾਤ." (ਮਾ. ਸੰਗੀਤ)
ਗਾਇਨਪਾਤ੍ਰਗਾਉਣਵਿਦ੍ਯਾ ਦਾ ਅਧਿਕਾਰੀ. ਭਾਵ- ਗਵੈਯਾ. ਰਾਗੀ. "ਗਾਵਹਿ ਗਾਇਨਪਾਤ੍ਰ." (ਰਾਗਮਾਲਾ)
ਗਾਇਬਗਾਯਕ. ਗਵੈਯਾ. "ਗਾਇਬ ਪੇਖ ਰਿਸੈਂ ਗਨ ਗੰਧ੍ਰਬ." (ਕ੍ਰਿਸਨਾਵ) ੨. ਗਾਉਣਾ. ਗਾਨਾ। ੩. ਦੇਖੋ, ਗਾਯਬ.
ਗਾਇਤਅਿ. غازت ਗਾਯਤ. ਵਿ- ਅਤਯੰਤ. ਨਿਹਾਯਤ. ਅਧਿਕ. ਹੱਦੋਂ ਵਧਕੇ। ੨. ਸੰਗਯਾ- ਕਿਨਾਰਾ. ਕੰਢਾ। ੩. ਨਤੀਜਾ। ੪. ਪ੍ਰਯੋਜਨ. ਮਤਲਬ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.