ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਗਮਸੰ. गम् ਧਾ- ਜਾਣਾ, ਮਿਲਨਾ, ਨਕਲ ਕਰਣੀ, ਤ੍ਯਾਗਣਾ, ਜੁੜਨਾ। ੨. ਸੰਗ੍ਯਾ- ਮਾਰਗ. ਰਸਤਾ। ੩. ਗਮਨ. "ਮਮ ਦਿਸ ਤੇ ਲੇ ਗਮਹੁ ਉਪਾਯਨ." (ਗੁਪ੍ਰਸੂ) ੪…
ਗਮੀਫਾ. غمی ਸੰਗਯਾ- ਗਮ (ਸ਼ੋਕ) ਦੀ ਦਸ਼ਾ.
ਗਮੁਸਿੰਧੀ. ਸੰਗ੍ਯਾ- ਸ਼ੋਕ. ਦੇਖੋ, ਗਮ.
ਗੰਮਦੇਖੋ, ਗੰਮਿ ਅਤੇ ਗੰਮ੍ਯ.
ਗੰਮਿਸੰ. ਗਮ੍ਯ. ਵਿ- ਗਮਨਯੋਗ੍ਯ. ਜਾਣ ਲਾਇਕ. "ਸਾਧੂ ਕੈ ਸੰਗਿ ਸਰਬ ਥਾਨ ਗੰਮਿ." (ਸੁਖਮਨੀ) ੨. ਪ੍ਰਾਪਤ ਹੋਣ ਯੋਗ੍ਯ. ਲਭ੍ਯ। ੩. ਸਿੱਧ ਹੋਣ ਲਾਇਕ.
ਗਮ੍ਯਸੰ. ਵਿ- ਜਾਣ ਯੋਗ੍ਯ. ਗਮਨਯੋਗ੍ਯ। ੨. ਪ੍ਰਾਪਤ ਹੋਣ ਯੋਗ੍ਯ। ੩. ਸਿੱਧ ਕਰਨ ਯੋਗ੍ਯ.
ਗਮ੍ਯਤਾਸੰ. ਸੰਗ੍ਯਾ- ਪਹੁਚ। ੨. ਸਾਮਰਥ੍ਯ. ਸ਼ਕਤਿ.
ਗਮਕਸੰ. ਸੰਗ੍ਯਾ- ਸਬਬ. ਹੇਤੁ. ਕਾਰਣ। ੨. ਵਿ- ਜਾਣ ਵਾਲਾ। ੩. ਸਮਝਾਉਣ ਵਾਲਾ। ੪. ਸੰਗ੍ਯਾ- ਸੰਗੀਤ ਅਨੁਸਾਰ ਸੁਰ ਦਾ ਕੰਪ. ਸੰਗੀਤਦਾਮੋਦਰ ਵਿੱਚ ਗਮਕ ਦ…
ਗਮਖਾਰਫਾ. غمخوار ਵਿ- ਸਹਨਸ਼ੀਲ। ੨. ਹਮਦਰਦੀ ਕਰਨ ਵਾਲਾ.
ਗਮਖੋਰਫ਼ਾ. ਵਿ- ਸਹਨਸ਼ੀਲ। ੨. ਹਮਦਰਦੀ ਕਰਨ ਵਾਲਾ.
ਗਮਗੀਨਫਾ. غمگین ਵਿ- ਚਿੰਤਾਤੁਰ. ਫਿਕਰਮੰਦ। ੨. ਸ਼ੋਕਾਤੁਰ.
ਗਮਜ਼ਹਅਿ. غمزہ ਸੰਗਯਾ- ਸੈਨਤ. ਇਸ਼ਾਰਾ. ਅੱਖ ਦਾ ਇਸ਼ਾਰਾ.
ਗਮਤਾਦੇਖੋ, ਗਮ੍ਯਤਾ. "ਅਸ ਨਹਿ ਗਮਤਾ ਮੋਰਨ ਕਰਨੀ." (ਨਾਪ੍ਰ) ਆਗ੍ਯਾ ਮੋੜਨ ਦੀ ਗਮ੍ਯਤਾ (ਸਮਰਥ) ਨਹੀਂ.
ਗਮਨਸੰ. ਸੰਗ੍ਯਾ- ਜਾਣਾ. ਚਲਨਾ. ਯਾਤ੍ਰਾ (ਸਫਰ) ਕਰਨਾ.
ਗਮਨਾਗਮਨਆਉਣ ਜਾਣ. ਜਾਣਾ ਅਤੇ ਆਉਣਾ. ਆਮਦ ਰਫ਼ਤ। ੨. ਭਾਵ- ਮਰਣਾ ਤੇ ਜੰਮਣਾ.
ਗਮਲਾਸੰਗ੍ਯਾ- ਉਖਲੀ ਦੇ ਆਕਾਰ ਦਾ ਇੱਕ ਬਰਤਨ, ਜਿਸ ਵਿੱਚ ਫੁੱਲਦਾਰ ਬੂਟੇ ਲਾਈਦੇ ਹਨ। ੨. ਬੂਟੇ ਦਾ ਆਲਬਾਲ (ਘੇਰਾ).
ਗਮਾਉਣਾਕ੍ਰਿ- ਖੋਣਾ. ਗੁਆਉਣਾ. ਗੁਮ ਕਰਨਾ.
ਗਮਾਗਮਸੰ. ਸੰਗ੍ਯਾ- ਜਾਣਾ ਆਉਣਾ। ੨. ਸੰਸਾਰ. ਜਗਤ। ੩. ਦੇਖੋ, ਗਹਿਮਾਗਹਿਮ. "ਚੰਦਨ ਸੁਗੰਧਿ ਗਮਾਗਮ ਹੈ." (ਭਾਗੁ)
ਗਮਾਰਾਇੱਕ ਸਾਉਣੀ ਦਾ ਅੰਨ, ਜੋ ਪਸ਼ੂਆਂ ਦੇ ਚਾਰਣ ਲਈ ਵਰਤੀਦਾ ਹੈ. ਇਸ ਦਾ ਦਾਣਾ ਲਬੇਰੇ ਪਸ਼ੂਆਂ ਅਤੇ ਬਲਦਾਂ ਨੂੰ ਦਿੱਤਾ ਜਾਂਦਾ ਹੈ. ਜੇ ਇਸ ਨੂੰ ਖੇਤ ਵਿੱਚ…
ਗੰਮਤਦੇਖੋ, ਗੰਮਿਤ ਅਤੇ ਗੰਮ੍ਯਤਾ। ੨. ਮਰਾ. ਸੰਗ੍ਯਾ- ਮੌਜ. ਬਹਾਰ। ੩. ਆਨੰਦ ਵਿਨੋਦ। ਗਮਨ ਦੀ ਕ੍ਰਿਯਾ. ਸਫਰ. "ਗੰਮਤ ਕਰਤੇ ਸਹਿਜਸੁਭਾਏ। ਲਵਪੁਰ ਮਾਹੀਂ…
ਗੰਮਤਾਦੇਖੋ, ਗੰਮ੍ਯਤਾ.
ਗੰਮਿਆਸੰ. ਗਮ੍ਯਾ. ਵਿਆਹੀ ਹੋਈ ਇਸਤ੍ਰੀ (ਧਰਮਪਤ੍ਨੀ), ਜੋ ਗਮਨ (ਭੋਗਣ) ਯੋਗ੍ਯ ਹੈ। ੨. ਕਿਤਨਿਆਂ ਨੇ ਵੇਸ਼੍ਯਾ ਨੂੰ ਗਮ੍ਯਾ ਲਿਖਿਆ ਹੈ.
ਗੰਮਿਤਸੰ. ਗਮਿਤ. ਵਿ- ਜਾਣਿਆ ਹੋਇਆ. ਦੇਖੋ, ਗਮ ਧਾ. "ਗਿਆਨ ਗੁਰੁ ਗੰਮਿਤ." (ਗਉ ਕਬੀਰ)
ਗੰਮ੍ਰਯਤਾਸੰਗਯਾ- ਪਹੁੰਚ. ਦਖਲ.
ਗੰਮ੍ਰਯਾਸੰ. ਗਮਯਾ. ਵਿਆਹੀ ਹੋਈ ਇਸਤ੍ਰੀ (ਧਰਮਪਤਨੀ), ਜੋ ਗਮਨ (ਭੋਗਣ) ਯੋਗਯ ਹੈ। ੨. ਕਿਤਨਿਆ ਨੇ ਵੇਸ਼ਯਾ ਨੂੰ ਗਮਯਾ ਲਿਖਿਆ ਹੈ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.