ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਗਡਸੰ. गड् ਧਾ- ਵਹਿਣਾ- ਟਪਕਣਾ- ਸਿੰਜਣਾ- ਢਕਣਾ- ਲੁਕੋਣਾ। ੨. ਸੰਗ੍ਯਾ- ਰੋਕ. ਰੁਕਾਵਟ. ਪ੍ਰਤਿਬੰਧ। ੩. ਖਾਈ. ਖੰਦਕ. ਗੜ੍ਹਾ. ਟੋਆ। ੪. ਵਿੱਥ. ਫਰਕ…
ਗੰਡਸੰ. गण्ड ਸੰਗ੍ਯਾ- ਕਪੋਲ. ਗਲ੍ਹ। ੨. ਕਨਪਟੀ. ਗਲ੍ਹ ਅਤੇ ਕੰਨ ਦੇ ਵਿਚਕਾਰਲਾ ਥਾਂ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੩. ਗੋਲ ਘੇਰਾ। …
ਗਡੂਸਿੰਧੀ. ਸੰਗ੍ਯਾ- ਧੂਲਿ. ਰਜ। ੨. ਬਿਰਛ ਦਾ ਪਤਲਾ ਤੋਣਾ। ੩. ਵਿ- ਗਹਿਰਾ. ਡੂੰਘਾ। ੪. ਸੰ. ਕੁੱਬਾ। ੫. ਥੋਥਾ.
ਗਡਿਸੰਗ੍ਯਾ- ਦ੍ਰਿੜ੍ਹਧਾਰਣਾ ੨. ਵਿ- ਗਾਢ. ਦ੍ਰਿੜ੍ਹ. ਪੱਕਾ. "ਸੋ ਨਿਬਾਹੂ ਗਡਿ, ਜੋ ਚਲਾਊ ਨ ਥੀਐ." (ਵਾਰ ਮਾਰੂ ੨. ਮਃ ੫. ) ੩. ਸੰ. ਪੈਯਲ ਬੈਲ. ਕੰ…
ਗਡੀਦੇਖੋ, ਗੱਡੀ.
ਗੱਡੀਸੰਗ੍ਯਾ- ਸ਼ਕਟ. ਸ਼ਕਟੀ. ਦੋ ਪਹੀਆਂ ਦਾ ਛਕੜਾ, ਜੋ ਬੋਝ ਲੱਦਣ ਲਈ ਹੁੰਦਾ ਹੈ. ਛੋਟੀ ਗਾਡੀ (ਗਾੜੀ) ਸਵਾਰੀ ਦੇ ਕੰਮ ਭੀ ਆਉਂਦੀ ਹੈ, ਅਤੇ ਕਈ ਤਰਾਂ ਦੀ …
ਗਡਸਸੰ. गण्ड्ष ਗੰਡੂਸ. ਸੰਗ੍ਯਾ- ਕੁਰਲੀ। ੨. ਘੁੱਟ। ੩. ਦੇਖੋ, ਗਡ ੭.
ਗਡਹਾਸੰਗ੍ਯਾ- ਗੜ੍ਹਾ. ਖੋਦਿਆ ਹੋਇਆ ਟੋਆ. "ਦੇ ਕਰਿ ਗਡਹਾ ਗਾਡੀ." (ਧਨਾ ਮਃ ੫) "ਏਕੈ ਸ੍ਰਮ ਕਰਿ ਗਾਡੀ ਗਡਹੈ." (ਮਾਰੂ ਮਃ ੫) ਗੜ੍ਹੇ ਵਿੱਚ ਗੱਡੀ.
ਗਡੀਹਰਸੰਗ੍ਯਾ- ਬਾਲਕਾਂ ਦੇ ਖੇਡਣ ਦਾ ਛੋਟਾ ਗੱਡਾ। ੨. ਰੇੜ੍ਹਾ, ਜਿਸ ਦਾ ਸਹਾਰਾ ਲੈ ਕੇ ਬੱਚੇ ਤੁਰਣਾ ਸਿਖਦੇ ਹਨ. "ਰਾਹ ਸਿਖਾਵਨ ਕਾਜ ਗਡੀਹਰ." (ਕ੍ਰਿਸਨਾ…
ਗਡਣਸੰਗ੍ਯਾ- ਧਸਣ. ਜਿਲ੍ਹਣ. ਖੁਭਣ.
ਗਡਣਾਕ੍ਰਿ- ਧਸਣਾ. ਖੁਭਣਾ। ੨. ਮਿਲਣਾ. ਦਾਖ਼ਿਲ ਹੋਣਾ. "ਵਿਚਿ ਸਚੇ ਕੂੜੁ ਨ ਗਡਈ." (ਵਾਰ ਗਉ ਮਃ ੪)
ਗਡਾਰਦਮਸਗ੍ਰੰਥ ਵਿੱਚ ਇਹ ਸ਼ਕਟਾਸੁਰ ਦਾ ਹੀ ਨਾਉਂ, ਆਇਆ ਹੈ. "ਬਕਈ ਬਕ ਔਰ ਗਡਾਰ ਤ੍ਰਿਣਾਵਤ." ਕ੍ਰਿਸਨਾਵ) ਵਕੀ (ਪੂਤਨਾ), ਵਕਦੈਤ, ਸ਼ਕਟਾਸੁਰ ਅਤੇ ਤ੍ਰਿਣਾ…
ਗਡਬਡਕ੍ਰਿ. ਵਿ- ਉਲਟ ਪੁਲਟ। ਹੇਠ ਉੱਪਰ। ੩. ਘਚਾਪੀਚ। ੪. ਦੇਖੋ, ਗੜਬੜ.
ਗਡਰੀਆਸੰ. गडुरिक ਗੱਡਰਿਕ. ਭੇਡਾਂ ਰੱਖਣ ਅਤੇ ਚਾਰਨ ਵਾਲਾ.
ਗਡੀਰਸੰ. गाणिडव ਗਾਂਡਿਵ. ਸੰਗ੍ਯਾ- ਗੱਠਾਂ ਵਾਲਾ ਧਨੁਖ. ਬਾਂਸ ਦੀ ਬਣੀ ਹੋਈ ਕਮਾਣ। ੨. ਕਮਾਣ. ਸ਼ਰਾਸਨ. ਧਨੁਖ. "ਅਹਿਨਿਸ ਰਹੈ ਗਡੀਰ ਚੜਾਇ." (ਰਤਨਮਾਲਾ…
ਗਡੀਰਾਦੇਖੋ, ਗਡੀਹਰ. ੨. "ਹਾਥ ਗਡੀਰਨ ਪੈ ਧਰਕੈ ਪਦ ਮੰਦਹਿ ਮੰਦ ਉਠਾਵਨ ਲਾਗੇ." (ਗੁਪ੍ਰਸੂ) ੨. ਛੋਟੀ ਗੱਡੀ. ਬਹਿਲੀ. "ਗਨ ਗਡੀਰਨੇ ਪਰ ਹੈਂ ਚੀਤੇ." (ਗੁ…
ਗਡਵਾਦੇਖੋ, ਗੜਵਾ. "ਦੂਧ ਕਟੋਰੈ ਗਡਵੈ ਪਾਨੀ." (ਭੈਰ ਨਾਮਦੇਵ)
ਗਡਵਾਰਨੇਜ਼ੇ ਵਾਲਾ. ਦੇਖੋ, ਗਡਦਾਰ। ੨. ਗੱਡਣ ਵਾਲਾ.
ਗਡਾਦੇਖੋ, ਗਡਹਾ। ਦੇਖੋ, ਗੱਡਾ.
ਗਡਾਈਮਿਲਾਈ. "ਵਸਤੁ ਮਾਹਿ ਲੇ ਵਸਤੁ ਗਡਾਈ." (ਸੁਖਮਨੀ) ੨. ਸੰਗ੍ਯਾ- ਗੱਡਣ ਦੀ ਕ੍ਰਿਯਾ। ੩. ਗੱਡਣ ਦੀ ਮਜ਼ਦੂਰੀ.
ਗਡਾਵਡਦੇਖੋ, ਗਡਬਡ "ਹੋਇ ਗਡਾਵਡ ਜੁੱਧ ਮਚਾਇਆ." (ਭਾਗੁ)
ਗਡਿਆਦ੍ਰਿੜ੍ਹ ਕਰਕੇ ਧਸਾਇਆ. ਠੋਕਿਆ। ੨. ਮਿਲਾਇਆ. ਸੰਬੰਧਿਤ ਹੋਇਆ. "ਪਾਪੀ ਸਿਉ ਤਨੁ ਗਡਿਆ." (ਵਾਰ ਆਸਾ) ਪਾਪੀ ਤਨੁ ਸਿਉ ਗਡਿਆ.
ਗਡੂਆਸੰਗ੍ਯਾ- ਗੜਵਾ. ਲੋਟਾ। ੨. ਕਮੰਡਲੁ. "ਅੰਗਨ ਮੇ ਸਜ ਹੋਂ ਭਗਵੇ ਪਟ ਹਾਥ ਬਿਖੇ ਗਡੂਆ ਗਹਿਲੈਹੋਂ." (ਚਰਿਤ੍ਰ ੨੫੭)
ਗਡੋਣਾਕ੍ਰਿ- ਧਸਾਉਣਾ. ਖੁਭਾਉਣਾ. ਗੱਡਣਾ.
ਗਡ਼ਕਸੰ. ਸੰਗਯਾ- ਖੜਗ. ਤਲਵਾਰ। ੨. ਦੇਖੋ, ਗੰਡਾ। ੩. ਗੈਂਡਾ। ੪. ਵਿ- ਮੂਰਖ.
ਗਡੇਰੀਸੰਗਯਾ- ਗੰਨੇ (ਪੋਨੇ) ਦੀ ਕੱਟੀ ਅਤੇ ਛਿੱਲੀ ਹੋਈ ਗੰਡ (ਗੱਠ).
ਗੰਡਕਾਸੰ. गण्डिका ਅਥਵਾ गण्डकी ਗੰਡਕੀ. ਇੱਕ ਨਦੀ, ਜੋ ਨੈਪਾਲ ਦੇ ਇਲਾਕੇ ਵਿੱਚੋਂ, ਸਪਤਗੰਡਕੀ ਪਹਾੜ ਤੋਂ ਨਿਕਲਦੀ ਹੈ ਅਤੇ ਪਟਨੇ ਪਾਸ ਗੰਗਾ ਵਿੱਚ ਮਿਲ…
ਗੰਡਕੀਦੇਖੋ, ਗੰਡਕਾ.
ਗਂਡਕਿਸਿਲਾਗੰਡਕੀ ਨਦੀ ਵਿੱਚੋਂ ਨਿਕਲੀ ਕਾਲੀ ਸ਼ਿਲਾ, ਸ਼ਾਲਿਗ੍ਰਾਮ. "ਲਲਿਤ ਵਿਲੋਚਨ ਦਲ ਉਤਪਲ ਸੇ। ਤਾਰੇ ਸ਼ਯਾਮ ਗੰਡਕੀਸਿਲ ਸੇ." (ਨਾਪ੍ਰ) ਅੱਖਾ ਦੀਆ ਕਾਲੀ ਧ…
ਗੰਡਮਾਲਾਦੇਖੋ, ਹੰਜੀਰਾਂ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.