ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਕੀਲਸੰ. ਸੰਗ੍ਯਾ- ਕੀਲਾ. ਮੇਖ਼. ਕਿੱਲ। ੨. ਅੱਗ ਦੀ ਲਾਟ. "ਸੋਹਤ ਜ੍ਯੋਂ ਬੜਵਾਨਲ ਕੀਲਾ." (ਨਾਪ੍ਰ) ੩. ਕੂਹਣੀ। ੪. ਤੰਤ੍ਰਸ਼ਾਸਤ੍ਰ ਅਨੁਸਾਰ ਉਹ ਮੰਤ੍ਰ, …
ਕਿਲਸੰ. ਵ੍ਯ- ਨਿਸ਼ਚੇ ਕਰਕੇ. ਯਕ਼ੀਨਨ। ੨. ਸੰਗ੍ਯਾ- ਸਤ੍ਯ. ਸੱਚ। ੩. ਝੂਠ। ੪. ਕਾਰਣ. ਸਬਬ। ੫. ਪਛਤਾਵਾ.
ਕਿੱਲਛੋਟੀ ਮੇਖ. ਕੀਲ.
ਕਿੱਲੀਛੋਟਾ ਕਿੱਲਾ. ਕੀਲੀ.
ਕੀਲੀਸੰਗ੍ਯਾ- ਮੇਖ਼. ਖੂੰਟੀ. ਕਿੱਲੀ। ੨. ਚੱਕੀ ਦੀ ਮੇਖ਼, ਜੋ ਮਾਨਵੀ ਦੇ ਛਿਦ੍ਰ ਵਿੱਚ ਰਹਿੰਦੀ ਹੈ. "ਸ਼੍ਰੀਗੁਰੁ ਪਗ ਹੈਂ ਕੀਲਿਕਾ ਮਨ ਦਾਨੋ ਢਿਗ ਕੀਨ." (…
ਕੀਲਕਸੰ. ਸੰਗ੍ਯਾ- ਕੀਲਾ. ਮੇਖ਼। ੨. ਦੇਖੋ, ਕੀਲ ੪.
ਕੀਲਨਾਕ੍ਰਿ- ਕੀਲਕਮੰਤ੍ਰ ਪੜ੍ਹਕੇ ਮੇਖ ਗੱਡਣੀ. ਦੇਖੋ, ਕੀਲ ੪. ਤੰਤ੍ਰਸ਼ਾਸਤ੍ਰ ਵਾਲੇ ਮੰਨਦੇ ਹਨ ਕਿ ਇਸ ਕ੍ਰਿਯਾ ਨਾਲ ਦੁਖ ਦਰਦ ਠਾਕੇ ਜਾਂਦੇ ਹਨ, ਅਤੇ ਭੂਤ…
ਕੀਲਾਸੰਗ੍ਯਾ- ਕਿੱਲਾ. ਮੇਖ. ਦੇਖੋ, ਕੀਲ.
ਕੀਲਾਲਸੰ. ਸੰਗ੍ਯਾ- ਜਲ, ਜੋ ਕੀਲ (ਅੱਗ ਦੀ ਲਾਟ) ਨੂੰ ਅਲ (ਵਰਜਨ) ਕਰੇ. ਅੱਗ ਬੁਝਾਉਣ ਵਿੱਚ ਸਮਰਥ ਹੋਣ ਕਰਕੇ ਕੀਲਾਲ ਸੰਗ੍ਯਾ ਹੈ। ੨. ਅਮ੍ਰਿਤ। ੩. ਕੀਲ …
ਕੀਲਿਕਾਸੰਗਯਾ- ਮੇਖ. ਖੂੰਟੀ. ਕਿੱਲੀ। ੨. ਚੱਕੀ ਦੀ ਮੇਖ, ਜੋ ਮਾਨਵੀ ਦੇ ਛਿਦ੍ਰ ਵਿੱਚ ਰਹਿੰਦੀ ਹੈ. "ਸ਼੍ਰੀਗੁਰੁ ਪਗ ਹੈਂ ਕੀਲਿਕਾ ਮਨ ਦਾਨੋ ਢਿਗ ਕੀਨ." (…
ਕੀਲੋਕਾਲਅਿ. قیلوقال ਸੰਗਯਾ- ਬਾਤ ਚੀਤ. ਗੱਲ ਬਾਤ.
ਕਿਲਕਫ਼ਾ. [کِلک] ਸੰਗ੍ਯਾ- ਥੋਥੀ ਕਾਨੀ. ਕ਼ਲਮ।੨ ਸੰ. ਕੀਲਕ. ਕੀਲਾ. ਮੇਖ. "ਅਬ ਲੌ ਖਰੋ ਕਰੀਰ ਤਰੁ ਕਿਲਕ ਲਗ੍ਯੋ ਪਗ ਜਹ." (ਗੁਪ੍ਰਸੂ) ੩. ਕਿਲਕਾਰੀ ਲਈ…
ਕਿਲਕਟੀਸੰਗ੍ਯਾ- ਕਿਲਕਾਰੀ. ਚੀਕ.
ਕਿਲਕਾਇੱਕ ਛੰਦ. ਇਸ ਨੂੰ "ਅਸਤਾ" ਅਤੇ "ਤੋਟਕ" ਭੀ ਆਖਦੇ ਹਨ. ਜੈਸੇ ਸ਼ੰਖਨਾਰੀ ਦਾ ਦੁਗਣਾ ਰੂਪ ਭੁਜੰਗਪ੍ਰਯਾਤ ਹੈ, ਤੈਸੇ ਹੀ ਤਿਲਕਾ ਦਾ ਦ੍ਵਿਗੁਣ ਰੂਪ ਕਿਲ…
ਕਿਲਕਾਰਸੰਗਯਾ- ਕਿਲ ਕਿਲ ਸ਼ਬਦ ਕਰਕੇ ਚੀਕ ਮਾਰਨੀ.
ਕਿਲਕਾਰੀਸੰਗ੍ਯਾ- ਕਿਲ ਕਿਲ ਸ਼ਬਦ ਕਰਕੇ ਚੀਕ ਮਾਰਨੀ.
ਕਿਲਕਿਲਾਸੰ. ਸੰਗ੍ਯਾ- ਕਿਲ ਕਿਲ ਸ਼ਬਦ. ਆਨੰਦ ਬੋਧਕ ਧੁਨਿ. ਕਿਲਕਾਰੀ। ੨. ਡਿੰਗ- ਦੁਧੀਰਾ. ਮਾਹੀਗੀਰ. ਸੰ. कृकालिका ਕ੍ਰਿਕਾਲਿਕਾ. "ਜ੍ਯੋਂ ਕਿਲਕਿਲਾ ਮਛਰੀ…
ਕਿਲਟਾਪਹਾ. ਸੰਗ੍ਯਾ- ਲੰਮਾ ਅਤੇ ਗਾਉਦੁੰਮ ਟੋਕਰਾ, ਜਿਸ ਨੂੰ ਪਹਾੜੀਏ ਪਿੱਠ ਪਿੱਛੇ ਲਗਾਉਂਦੇ ਹਨ.
ਕਿਲਬਿਖਪਾਪ. ਦੇਖੋ, ਕਿਲਵਿਖ. "ਕਿਲਬਿਖ ਕਾਟੇ ਨਿਮਖ ਅਰਾਧਿਆ." (ਸੋਰ ਮਃ ੫)
ਕਿਲਮਸਪਦਦੇਖੋ, ਕਲਮਾਸਪਾਦ.
ਕਿਲਮਾਖਤਾਤਾਰੀ. Tartar. ਦੇਖੋ, ਕਲਮਾਕ. "ਕਾਂਬੋਜ ਕਿਲਮਾਕ ਕਠਨਿ ਪਲ ਮੇ ਕਟਡਾਰੇ." (ਚਰਿਤ੍ਰ ੨੧੭)
ਕਿਲਵਿਖਸੰ. ਕਿਲ੍ਵਿਸ. ਸੰਗ੍ਯਾ- ਪਾਪ। ੨. ਗੁਨਾਹ. "ਕਿਲਵਿਖ ਉਤਰਹਿ ਸੁਧ ਹੋਇ." (ਬਿਲਾ ਮਃ ੫) ੩. ਰੋਗ.
ਕਿਲਾਅ਼. [قِلعہ] ਕ਼ਿਲਅ਼. ਸੰਗ੍ਯਾ- ਦੁਰਗ. ਗੜ੍ਹ.
ਕਿਲਾਲਜਲ. ਦੇਖੋ, ਕੀਲਾਲ. "ਕੀਨ ਸਨਾਨ ਕ੍ਰਿਪਾਲੁ ਕਿਲਾਲ." (ਗੁਪ੍ਰਸੂ)
ਕਿਲਾਲਜਕੀਲਾਲ (ਜਲ) ਤੋਂ ਪੈਦਾ ਹੋਇਆ, ਕਮਲ. ਜਲਜ. "ਕਿਲਾਲਜ ਪੁੰਜ, ਦਿਵਾਕਰ ਕੇ ਬਿਨ ਜ੍ਯੋਂ ਅਕੁਲਾਏ." (ਨਾਪ੍ਰ)
ਕਿਲੋਖਰੀਦੇਖੋ, ਤਿਲੋਖਰੀ.
ਕਿਲੋਲਦੇਖੋ, ਕਲੋਲ.
ਕਿੱਲਤਅਿ. قلت ਸੰਗਯਾ- ਕਿਲੀਲ (ਥੋੜਾ) ਹੋਣ ਦਾ ਭਾਵ. ਕਮੀ. ਘਾਟਾ.
ਕਿੱਲਾਸੰਗ੍ਯਾ- ਕੀਲ. ਕੀਲਕ. ਕੀਲਾ. ਮੇਖ਼। ੨. ਜ਼ਮੀਨ ਦਾ ਇੱਕ ਮਾਪ, ਜੋ ਏਕੜ ਤੁੱਲ ਹੈ.
ਕਿਲਲਜਸੰਗਯਾ- ਕੀਲਾਲ (ਜਲ) ਤੋਂ ਪੈਦਾ ਹੋਇਆ ਜਲਜ. ਕਮਲ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.