ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਕੀਰਤਿਸੰ. कीर्ति ਸੰਗ੍ਯਾ- ਵਡਾਈ. ਨੇਕਨਾਮੀ. ਜਸ. "ਜੈ ਘਰਿ ਕੀਰਤਿ ਆਖੀਐ." (ਸੋਹਿਲਾ) ਕਿਰਤਸੰ. कृत्य ਕ੍ਰਿਤ੍ਯ. ਸੰਗ੍ਯਾ- ਕਰਮ. ਕੰਮ. "ਧਰਮਕਿਰਤ ਕਰ ਸੰਤਨ ਸੇਵੈ." (ਗੁਪ੍ਰਸੂ) ੨. ਕ੍ਰਿਤਿ. ਕਰਣੀ. ਕਰਤੂਤ. "ਸਿਰਿ ਸਿਰਿ ਕਿਰਤ ਵਿਹਾਣੀਆ."… ਕਿਰਤਿਸੰ. ਕ੍ਰਿਤਿ. ਸੰਗ੍ਯਾ- ਕਰਮ. ਕਰਣੀ. ਕਰਤੂਤ. "ਕਿਰਤਿ ਕਰਮ ਕੇ ਬੀਛੁੜੇ." (ਬਾਰਹਮਾਹਾ ਮਾਝ) ੨. ਮਿਹਨਤ. ਘਾਲ. "ਜਿਉ ਗੋਡਹੁ ਤਿਉ ਤੁਮ ਸੁਖ ਪਾਵਹੁ … ਕਿਰਤੀਵਿ- ਕ੍ਰਿਤ੍ਯ ਕਰਨ ਵਾਲਾ. ਮਿਹ਼ਨਤੀ. ਕਿਰਤੂਦੇਖੋ, ਕਿਰਤ. "ਨਕਿ ਨਥ ਖਸਮ ਹਥ ਕਿਰਤੁ ਧਕੇ ਦੇ." (ਵਾਰ ਸੋਰ ਮਃ ੨) ੨. ਦੇਖੋ, ਹਤੁ। ੩. ਹਿਤਯ. ਕਰਮ ੪. ਹਿਤ. ਕੀਤਾ ਹੋਇਆ. ਭਾਵ- ਹਿਤੋਪਕਾਰ. ਉਪ… ਕੀਰਤਗੁਰੁਯਸ਼ ਕਰਤਾ ਇੱਕ ਭੱਟ. "ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ." (ਸਵੈਯੇ ਮਃ ੪. ਕੇ) ੨. ਦੇਖੋ, ਕੀਰਤਿ. ਕੀਰਤੀਦੇਖੋ, ਕੀਰਤਿ. ਕੀਰਤਿਸਤੰਭਸੰ. कीर्तिस्तम्भ ਸੰਗ੍ਯਾ- ਉਹ ਥੰਮ੍ਹ, ਜੋ ਕਿਸੇ ਦੇ ਯਸ਼ ਨੂੰ ਕ਼ਾਇਮ ਰੱਖਣ ਲਈ ਬਣਾਇਆ ਜਾਵੇ. ਕੀਰਤਿਸ਼ਾਲੀਸੰ. कीर्त्रिशालिन् ਵਿ- ਯਸ਼ਵਾਲਾ. ਕੀਰਤਿਮਾਨ. ਕੀਰਤਿਸੋਹਿਲਾਪੰਜ ਸ਼ਬਦਾਂ ਦਾ ਇੱਕ ਬਾਣੀ, ਜਿਸ ਨੂੰ ਸੌਣ ਵੇਲੇ ਗੁਰੁਸਿੱਖ ਪੜ੍ਹਦੇ ਹਨ. ਇਸ ਦਾ ਨਾਉਂ "ਸੋਹਿਲਾ" ਮੁੱਖ ਹੈ. ਬਹੁਤੇ ਕੀਰਤਨਸੋਹਿਲਾ ਭੀ ਕਹਿੰਦੇ ਹਨ.… ਕੀਰਤਿਮਤਵਿ- ਕੀਰਤਿਮੰਤ. ਕੀਤਿੰ ਵਾਲਾ. ਯਸ਼ਵਾਲਾ। ੨. ਸੰਗਯਾ- ਵਸੁਦੇਵ ਦਾ ਵੱਡਾ ਪੁਤ੍ਰ, ਜੋ ਕੰਸ ਨੇ ਜੰਮਦਾ ਹੀ ਮਾਰ ਦਿੱਤਾ ਸੀ. "ਪੁਤ੍ਰ ਭਯੋ ਵਸੁਦੇਵ ਕੇ… ਕੀਰਤਿਮਾਨਵਿ- ਕੀਰਤਿਮੰਤ. ਕੀਰ੍‌ਤਿ ਵਾਲਾ. ਯਸ਼ਵਾਲਾ। ੨. ਸੰਗ੍ਯਾ- ਵਸੁਦੇਵ ਦਾ ਵੱਡਾ ਪੁਤ੍ਰ, ਜੋ ਕੰਸ ਨੇ ਜੰਮਦਾ ਹੀ ਮਾਰ ਦਿੱਤਾ ਸੀ. "ਪੁਤ੍ਰ ਭਯੋ ਵਸੁਦੇਵ … ਕਿਰਤਸੰਜੋਗੀਕ੍ਰਿਤ ਕਰਮਾਂ ਦੇ ਸੰਜੋਗ ਨਾਲ. ਕਰਮਾਂ ਦਾ ਪ੍ਰੇਰਿਆ ਹੋਇਆ. ਭਾਵੀ ਦਾ ਪ੍ਰੇਰਿਆ. "ਕਿਰਤਸੰਜੋਗੀ ਦੈਤਰਾਜੁ ਚਲਾਇਆ." ਭੈਰ ਅਃ ਮਃ ੩) ਕਿਰਤਕਰੰਮਾਸੰ. कृतकर्म्मा ਵਿ- ਕੀਤੇ ਹਨ ਕਰਮ ਜਿਸ ਨੇ. "ਤੂੰ ਸੁਣਿ ਕਿਰਤਕਰੰਮਾ." (ਤੁਖਾ ਬਾਰਹਮਾਹਾ) ਕਿਰਤ ਕਿਰਤਦੇਖੋ, ਕਿਰਤਿ ਕਿਰਤਿ. ਕਿਰਤੱਗਦੇਖੋ, ਕ੍ਰਿਤਗ੍ਯ. ਕਿਰਤਘਣਦੇਖੋ, ਕ੍ਰਿਤਘਨ. ਕਿਰਤਨਦੇਖੋ, ਕੀਰਤਨ. ਕਿਰਤਨੀਹਿਤਯੋਂ ਮੇਂ. ਕਰਮਾ ਵਿੱਚ. "ਕਿਰਤਨਿ ਜੁਰੀਆ." (ਸੂਹੀ ਮਃ ੫. ਪੜਤਾਲ) ਕਿਰਤਮਸੰ. कृत्रिम ਕ੍ਰਿਤ੍ਰਿਮ. ਵਿ- ਬਣਾਉਟੀ। ੨. ਕਲਪਿਤ. "ਕਿਰਤਮ ਨਾਮੁ ਕਥੇ ਤੇਰੇ ਜਿਹਵਾ." (ਮਾਰੂ ਸੋਲਹੇ ਮਃ ੫) ੩. ਬਣਾਇਆ ਹੋਇਆ. ਰਚਿਆ ਹੋਇਆ. "ਬ… ਕਿਰਤ੍ਰੇਖਸੰਗਯਾ- ਹਿਤ (ਕੀਤੇ ਹੋਏ) ਕਰਮਾ ਅਨੁਸਾਰ ਲਿਖਤ. ਕਰਮਰੇਖਾ. "ਕਿਰਤਰੇਖ ਕਰਿ ਕਰਮਿਆ." (ਬਸੰ ਅਃ ਮਃ ੫) ਕਿਰਤਾਸੰਗਯਾ- ਹਿਤਯ. ਕਰਮ. "ਸਾਧ ਸੇਵੋ ਸਦਾ ਕਰਉ ਕਿਰਤਾਏ." (ਬਿਲਾ ਮਃ ੫) ਕਿਰਤਾਈਸੰਗ੍ਯਾ- ਕ੍ਰਿਤ੍ਯ. ਕਰਮ. “ਸਾਧ ਸੇਵੋ ਸਦਾ ਕਰਉ ਕਿਰਤਾਏ.” (ਬਿਲਾ ਮਃ ੫) ਕਿਰਤਾਸਅ਼. [قرطاس] ਕ਼ਿਰਤ਼ਾਸ. ਸੰਗ੍ਯਾ- ਕਾਗਜ. "ਕੁਟ ਕੁਟ ਸਣ ਕਿਰਤਾਸ ਬਣਾਇਆ." (ਭਾਗੁ) ਕਿਰਤਾਰਥਸੰ. कृतार्थ ਹਿਤਾਥੰ. ਵਿ- ਜਿਸ ਦਾ ਪ੍ਰਯੋਜਨ ਪੂਰਾ ਹੋ ਗਿਆ ਹੈ. ਸਫਲ ਮਨੋਰਥ. ਹਿਤਹਿਤਯ. "ਜਪ ਹਰਿ ਕਿਰਤਾਰਥ." (ਰਾਮ ਅਃ ਮਃ ੧) "ਹਿਰਦੈ ਨਾਮੁ ਸ… ਕਿਰਤਾਰਥੁਸੰ. कृतार्थ ਕ੍ਰਿਤਾਰ੍‍ਥ. ਵਿ- ਜਿਸ ਦਾ ਪ੍ਰਯੋਜਨ ਪੂਰਾ ਹੋ ਗਿਆ ਹੈ. ਸਫਲ ਮਨੋਰਥ. ਕ੍ਰਿਤਕ੍ਰਿਤ੍ਯ. "ਜਪ ਹਰਿ ਕਿਰਤਾਰਥ." (ਰਾਮ ਅਃ ਮਃ ੧) "ਹਿਰ… ਕੀਰਤਨਸੰ. ਕੀਰ੍‍ਤਨ. ਸੰਗ੍ਯਾ- ਕਥਨ. ਵ੍ਯਾਖ੍ਯਾਨ। ੨. ਗੁਰੁਮਤ ਵਿੱਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਣ ਦਾ ਨਾਉਂ 'ਕੀਰਤਨ' ਹੈ "ਕੀਰਤਨ ਨਾਮੁ ਸਿਮਰਤ ਰਹਉ.… ਕੀਰਤਨਸੋਹਿਲਾਦੇਖੋ, ਸੋਹਿਲਾ ਅਤੇ ਕੀਰਤਿ- ਸੋਹਿਲਾ। ੨. ਭਾਵ- ਸਮਾਪਤੀ. ਖ਼ਾਤਿਮਾ. ਕੀਰਤਨੀਕੀਰਤਨ ਵਿੱਚ. ਕੀਤੰਨ ਮੇ. "ਹਰਿ ਹਰਿ ਕੀਰਤਨਿ ਇਹ ਮਨੁ ਰਾਤਾ." (ਸੋਰ ਅਃ ਮਃ ੫) ਕੀਰਤਨੀਆਵਿ- ਕੀਰਤਨ ਕਰਨ ਵਾਲਾ. ਕਰਤਾਰ ਦੇ ਗੁਣ ਗਾਉਣ ਵਾਲਾ. "ਭਲੋ ਭਲੋ ਰੇ ਕੀਰਤਨੀਆ." (ਰਾਮ ਮਃ ੫) ਕੀਰਤਨੁਦੇਖੋ, ਕੀਰਤਨ. "ਹਰਿਕੀਰਤਨੁ ਸੁਣੋ." (ਗਊ ਮਃ ੫) ਕੀਰਤਪੁਰਜਿਲਾ ਹੁਸ਼ਿਆਰਪੁਰ ਤਸੀਲ ਊਂਨਾਂ ਥਾਣਾ ਆਨੰਦਪੁਰ ਵਿੱਚ ਪਹਾੜੀ ਇਲਾਕੇ ਸਤਲੁਜ ਦੇ ਕਿਨਾਰੇ ਇਹ ਨਗਰ ਹੈ, ਜੋ ਸੰਮਤ ੧੬੮੩ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ… ਕੀਰਤੀਆਗੁਰੂ ਗੋਬਿੰਦ ਸਿੰਘ ਜੀ ਦਾ ਚੋਬਦਾਰ। ੨. ਵਿ- ਜਸ ਕਰਨ ਵਾਲਾ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.