ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਕੀਰਣਸੰ. ਕੀਰ੍‍ਣ. ਵਿ- ਖਿੰਡਿਆ ਹੋਇਆ. ਵਿਖਰਿਆ। ੨. ਫੈਲਿਆ ਹੋਇਆ. ਕਿਰਣਸੰ. ਸੰਗ੍ਯਾ- ਰੌਸ਼ਨੀ ਦੀ ਬਹੁਤ ਸੂਖਮ ਰੇਖਾ. ਅੰਸ਼ੁ. ਰਸ਼ਮਿ। ੨. ਸੂਰਜ. ਕਿਰਣੀਵਿ- ਕਿਰਣ ਵਾਲਾ. ਅੰਸ਼ੁਮਾਨ। ੨. ਸੰਗ੍ਯਾ- ਚੰਦ੍ਰਮਾ. "ਸਹਜਿ ਭਾਇ ਸੰਚਿਓ ਕਿਰਣਿ ਅੰਮ੍ਰਿਤ ਕਲ ਬਾਣੀ." (ਸਵੈਯੇ ਮਃ ੨. ਕੇ) ਗੁਰੁ ਨਾਨਕ ਚੰਦ੍ਰਮਾ ਦ… ਕੀਰਣਾਸੰ. ਕ੍ਰੋਸ਼ਣ. ਸੰਗ੍ਯਾ- ਚੀਕਾਂ ਮਾਰਨੀਆਂ. ਉੱਚੇ ਸੁਰ ਨਾਲ ਰੋਣਾ. ਕ੍ਰੰਦਨ. ਕਿਰਣਧਰਕਿਰਣ (ਰੌਸ਼ਨੀ ਦੀ ਰੇਖਾ) ਦੇ ਧਾਰਨ ਵਾਲਾ, ਸੂਰਜ। ੨. ਚੰਦ੍ਰਮਾ. "ਦੁਤਿਯ ਦਿਵਾਕਰ ਕਿਧੌਂ ਕਿਰਣਧਰ." (ਚਰਿਤ੍ਰ ੨੬੬) ਕਿਰਣਧਰ ਧਰ ਧਰਕਿਰਣਾਂ ਦੇ ਧਾਰਨ ਵਾਲਾ ਸੂਰਜ ਅਥਵਾ ਚੰਦ੍ਰਮਾ, ਉਸ ਦੇ ਧਾਰਨ ਵਾਲਾ ਆਕਾਸ਼, ਆਕਾਸ਼ ਵਿੱਚ ਆਧਾਰ ਲੈਣ ਵਾਲਾ ਤੀਰ. (ਸਨਾਮਾ) ਕਿਰਣਾਸੰ. ਕ੍ਰੀ ਧਾਤੁ ਦਾ ਅਰਥ ਹੈ ਛੇਦਨ ਕਰਨਾ- ਨਸ੍ਟ ਹੋਣਾ- ਰੇਖਾ ਕਰਨਾ- ਫੈਂਕਣਾ- ਅਲਗ ਕਰਨਾ ਆਦਿਕ. ਇਸ ਤੋਂ ਕਿਰਣਾ ਕ੍ਰਿਯਾ ਹੈ. "ਕਲਰ ਕੇਰੀ ਕੰਧ ਜ…

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.