ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਕਾਠੀਸੰਗ੍ਯਾ- ਘੋੜੇ ਦਾ ਜ਼ੀਨ, ਜੋ ਕਾਠ ਦਾ ਬਣਾਕੇ ਉੱਪਰੋਂ ਚੰਮ ਅਥਵਾ ਰੇਸ਼ਮੀ ਵਸਤ੍ਰ ਨਾਲ ਮੜ੍ਹੀਦਾ ਹੈ। ੨. ਕਾਸ੍ਠ. ਕਾਠ. ਇੰਧਨ. ਲੱਕੜ. "ਕਾਠੀ ਧੋਇ ਜ…
ਕਾਠਸੰ. ਕਾਸ੍ਠ. "ਕਾਠ ਕੀ ਪੁਤਰੀ ਕਹਾ ਕਰੈ ਬਪੁਰੀ?" (ਗਉ ਮਃ ੫)
ਕਾਠੀਆਵਾੜਕਾਠੀਆ ਜਾਤਿ ਦੇ ਰਾਜਪੂਤਾਂ ਦਾ ਦੇਸ਼. ਸੁਰਾਸ੍ਟ੍ਰ ਦੇਸ਼. ਬੰਬਈ ਹਾਤੇ ਵਿੱਚ ਕੱਛ ਦੀ ਖਾਡੀ ਤੋਂ ਲੈ ਕੇ ਖੰਭਾਤ ਦੀ ਖਾਡੀ ਤੀਕ ਗੁਜਰਾਤ ਦੇ ਪੱਛਮੀ ਭਾ…
ਕਾਠੀਆਇੱਕ ਰਾਜਪੂਤ ਗੋਤ੍ਰ. ਦੇਖੋ, ਕਾਠੀਆਵਾੜ.
ਕਾਠੀ ਦਰਵਾਜ਼ਾਸ਼੍ਰੀ ਨਗਰ, ਕਸ਼ਮੀਰ ਦੀ ਰਾਜਧਾਨੀ, ਦਾ ਇੱਕ ਦਰਵਾਜ਼ਾ, ਜੋ ਪੁਰਾਣੇ ਸਮੇਂ ਸੁੰਦਰ ਕਾਠ ਦਾ ਬਣਿਆ ਹੋਇਆ ਸੀ. ਇਸੇ ਦਰਵਾਜ਼ੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿ…
ਕਾਠੀਵੜਪੁਰਾਣੇ ਸਮੇਂ ਦੀ ਇੱਕ ਵੰਡ (ਤਕਸੀਮ), ਜੋ ਹਰ ਘੋੜੇ ਪਿੱਛੇ ਇੱਕੋ ਜੇਹੀ ਹੁੰਦੀ ਸੀ. ਜੇ ਮੁਲਕ ਸੌ ਸਵਾਰ ਨੇ ਮਿਲਕੇ ਫਤੇ ਕੀਤਾ ਹੈ, ਤਦ ਸਰਦਾਰ ਅਤੇ …
ਕਾਠ ਕੀ ਰੋਟੀਦੇਖੋ, ਰੋਟੀ ਕਾਠ ਕੀ.
ਕਾਠਗੜ੍ਹਦੇਖੋ, ਕਠਗੜ੍ਹ। ੨. ਇਸ ਨਾਉਂ ਦੇ ਕਈ ਪਿੰਡ ਦੇਖੀਦੇ ਹਨ। ੩. ਖ਼ਾ. ਚਿੱਤਾ. ਚਿਖਾ.
ਕਾਠਮਾਰਨਾਕਾਠ ਦਾ ਸ਼ਿਕੰਜੇ ਵਿੱਚ ਲੱਤ ਫਸਾਕੇ ਜੰਦ੍ਰਾ ਮਾਰਨਾ. ਪੁਰਾਣੇ ਸਮੇਂ ਇਹ ਕਰੜੀ ਸਜਾ ਲੋਕਾਂ ਨੂੰ ਦਿੱਤੀ ਜਾਂਦੀ ਸੀ. ਖਾਸ ਕਰਕੇ ਮਾਲੀ ਅਹੁਦੇਦਾਰ ਜਿਮੀ…
ਕਾਠਮੰਡਪਦੇਖੋ, ਕਠਮੰਡੂ.
ਕਾਠਮੰਡੂਦੇਖੋ, ਕਠਮੰਡੂ.
ਕਾਠਾਵਿ- ਕਾਠ ਜੇਹਾ ਕਰੜਾ। ੨. ਕਾਠ ਦਾ। ੩. ਜੋ ਪਿਉਂਦੀ (ਪਿਵੰਦੀ) ਨਹੀਂ. ਜਿਵੇਂ- ਕਾਠਾ ਅੰਬ, ਕਾਠਾ ਬੇਰ। ੪. ਦੋਖੋ, ਕਾਸ੍ਟਾ.
ਕਾਠੇਹਿ. ਵਿ- ਕੰਢੇ. ਕਿਨਾਰੇ। ੨. ਪਾਸੇ. ਇੱਕ ਤਰਫ. "ਕਾਠੈ ਰਹਿਗਇਓ ਰਾਮ." (ਸ. ਕਬੀਰ)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.