ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਕਵਿਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ- ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ…
ਕਵਸੰ. कव ਧਾ. ਕਵਿਤਾ ਕਰਨਾ. ਵਰਣਨ ਕਰਨਾ. ਤਸਵੀਰਾਂ ਖਿੱਚਣੀਆਂ। ੨. ਦੇਖੋ, ਕਵਿ.
ਕਵੀਦੇਖੋ, ਕਵਿ। ੨. ਕੁਮੁਦ. ਨੀਲੋਫ਼ਰ. ਭੰਮੂਲ. "ਚੰਦ੍ਰਮਾ ਸਿਵੈਯਾ ਕੋ ਕਵੀਕੈ ਪਹਿਚਾਨੀਐ." (ਅਕਾਲ) "ਕਉਲੁ ਤੂ ਹੈ ਕਵੀਆ ਤੂ ਹੈ." (ਸ੍ਰੀ ਮਃ ੧) ੩. ਅ…
ਕ੍ਵਵਯ- ਕਹਾ. ਕਿੱਥੇ। ੨. ਦੇਖੋ, ਕੁਇ.
ਕਵਿਕਾਸੰ. ਕਵਿਕਾ. ਲਗਾਮ. ਦਹਾਨਾ. ਕੜਿਆਲਾ. "ਮੁਖਬਲ ਅਸੁ ਕਵਿਕਾ ਜਿਵ ਮਾਨੀ." (ਨਾਪ੍ਰ) ਮੂੰਹਜ਼ੋਰ ਘੋੜੇ ਲਈ ਕੜਿਆਲੇ ਤੁੱਲ ਮੰਨੀ ਗਈ ਹੈ. ਦੇਖੋ, ਕੜਿਆਲਾ…
ਕਵਿਤਦੇਖੋ, ਕਵਿਤ੍ਵ. "ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ." (ਸ੍ਰੀ ਅਃ ਮਃ ੧)
ਕਵਿਤਾਸੰ. ਸੰਗ੍ਯਾ- ਕਵਿਤ੍ਵ. ਕਾਵ੍ਯਰਚਨਾ.
ਕਵਿੱਤਦੇਖੋ, ਕਬਿੱਤ ਅਤੇ ਕਵਿਤ੍ਵ.
ਕਵਿਤ੍ਰਦੇਖੋ, ਕੁਵਿਤ੍ਰਾ.
ਕਵਿਤ੍ਵਸੰ. ਕਾਵਯਰਚਨਾ. ਕਵਿਤਾ। ੨. ਦਾਨਾਈ. ਚਤੁਰਾਈ। ੩. ਕਵਿਪੁਰਣਾ.
ਕਵਿਪ੍ਰਿਯਾਹਿੰਦੀਸਾਹਿਤਯ ਦੇ ਆਚਾਰਯ ਕਵਿ ਕੇਸ਼ਵਦਾਸ ਕ੍ਰਿਤ ਕਾਵ੍ਯਰਕੰਥ. "ਪ੍ਰਗਟ ਪੰਚਮੀ ਕੋ ਭਯੋ ਕਵਿਪ੍ਰਿਯਾ ਅਵਤਾਰ, ਸੋਰੈਂ ਸੈ ਅੱਠਾਨਵੇਂ ਫਾਗੁਨ ਸੁਦਿ ਬੁਧਵ…
ਕਵਿਰਾਜਸ਼ਿਰੋਮਣਿ ਕਵਿ। ੨. ਵਾਲਮੀਕਿ। ੩. ਸ਼ੁਕ੍ਰਾਚਾਰਯ। ੪. ਵ੍ਯਾਸ। ੫. ਭਾਈ ਗੁਰਦਾਸ। ੬. ਭਾਈ ਨੰਦ ਲਾਲ। ੭. ਭਾਈ ਸੰਤੋਖ ਸਿੰਘ। ੮. ਵੈਦ੍ਯਰਾਜ. ਸ਼ਿਰੋਮਣੀ…
ਕਵਕਾਦੇਖੋ, ਕਵਿਕਾ.
ਕਵਚਸੰ. ਸੰਗ੍ਯਾ- ਜੋ ਕੰ (ਹਵਾ) ਨੂੰ ਰੋਕੇ, ਸੰਜੋਆ. ਜ਼ਿਰਹ। ੨. ਰਖ੍ਯਾ ਕਰਨ ਵਾਲਾ ਮੰਤ੍ਰ. "ਰਾਮ ਕਵਚ ਦਾਸ ਕਾ ਸੰਨਾਹੁ." (ਗੌਂਡ ਮਃ ੫)੩ ਵਡਾ ਨਗਾਰਾ.…
ਕਵਚ ਸਨਾਹਕਵਚ ਦਾ ਬੰਨੀਣਾ. ਕਵਚ ਨਾਲ ਸ਼ਰੀਰ ਨੂੰ ਸਜਾਉਣਾ.
ਕਵਚਨੀਕਵਚ ਧਾਰਨ ਵਾਲੀ ਸੈਨਾ. (ਸਨਾਮਾ)
ਕਵਚਤਕਕਵਚ (ਸੰਜੋਏ) ਦਾ ਅੰਤ ਕਰਨ ਵਾਲਾ ਖੜਗ, ਤੀਰ ਨੇਜ਼ਾ ਅਤੇ ਬੰਦੂਕ. (ਸਨਾਮਾ)
ਕਵਚਂਤਕਰਕਵਚ (ਸੰਜੋਏ) ਦਾ ਅੰਤ ਕਰਨ ਵਾਲਾ ਖੜਗ, ਤੀਰ ਨੇਜ਼ਾ ਅਤੇ ਬੰਦੂਕ. (ਸਨਾਮਾ)
ਕਵਚੁਦੇਖੋ, ਕਵਚ.
ਕਵੱਡੀਇੱਕ ਪ੍ਰਕਾਰ ਦੀ ਪੇਂਡੂ ਖੇਡ. ਦੋ ਟੋਲੇ ਬਣਾਕੇ ਖਿਡਾਰੀ ਮੈਦਾਨ ਵਿੱਚ ਪਾੜਾ (ਲਕੀਰ) ਖਿੱਚਦੇ ਹਨ. ਲਕੀਰ ਤੋਂ ਇੱਕ ਪਾਸੇ ਦਾ ਆਦਮੀ 'ਕਵਡੀ ਕਵਡੀ' ਇੱ…
ਕਵਣਸਰਵ- ਕਃ ਜਨ. ਕੋ ਜਨ. ਕੌਣ. "ਤਿਨ ਕਵਣੁ ਖਲਾਵੈ ਕਵਣੁ ਚੁਗਾਵੈ?" (ਸੋਦਰੁ)
ਕਵਣੁਸਰਵ- ਕਃ ਜਨ. ਕੋ ਜਨ. ਕੌਣ. "ਤਿਨ ਕਵਣੁ ਖਲਾਵੈ ਕਵਣੁ ਚੁਗਾਵੈ?" (ਸੋਦਰੁ)
ਕਵਤਕਦੇਖੋ, ਕੌਤਕ. "ਕਲਹਿ ਕਵਤਕ ਕਰ ਭਾਰੀ." (ਕਲਕੀ)
ਕਵਤਾਦੇਖੋ, ਕਵਿਤਾ। ੨. ਕਾਵ੍ਯ ਰਚਣ ਵਾਲਾ. ਕਵਿ. "ਕਵਤੇ ਭੀ ਜਾਸੀ." (ਵਾਰ ਮਾਰੂ ੨. ਮਃ ੫)
ਕਵਨਦੇਖੋ, ਕਵਣ. "ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ?" (ਗਉ ਮਃ ੫) "ਕਵਨੁ ਸੁਜਨ ਜੋ ਸਉਦਾ ਜੋਰੈ?" (ਗਉ ਮਃ ੫)
ਕਵਨੁਦੇਖੋ, ਕਵਣ. "ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ?" (ਗਉ ਮਃ ੫) "ਕਵਨੁ ਸੁਜਨ ਜੋ ਸਉਦਾ ਜੋਰੈ?" (ਗਉ ਮਃ ੫)
ਕਵਰਦੇਖੋ, ਕੌਰਵ."ਪਰਨਾਰੀ ਕੇ ਹੇਤ ਕਟਕ ਕਵਰਨ ਕੋ ਘਾਯੋ." (ਚਰਿਤ੍ਰ ੨੧) ੨. ਗ੍ਰਾਸ. ਲੁਕ਼ਮਾ. ਦੇਖੋ, ਕਵਲ। ੩. ਸੰ. ਲੂਣ. ੪. ਖੱਟਾ ਰਸ। ੫. ਜ਼ੁਲਫ਼ ਅਲ…
ਕਵਰਾਵਿ- ਕਟੁ. ਕੌੜਾ. "ਪੰਚ ਬਿਆਧਿ ਤਿਆਗੈ ਕਵਰੇ." (ਗਉ ਅਃ ਮਃ ੧)
ਕਵਰੀਕੌਡੀ. ਵਰਾਟਿਕਾ। ੨. ਕੌੜੀ. ਕਟੁ। ੩. ਸੰ. ਗੁੱਤ. ਬੇਨੀ.
ਕਵਲਸੰ. ਸੰਗ੍ਯਾ- ਬੁਰਕੀ. ਗ੍ਰਾਸ. "ਭਰ੍ਯੋ ਕਵਲ ਕਰ ਆਨਨ ਪਾਯੋ." (ਗੁਪ੍ਰਸੂ) ੨. ਕਮਲ. "ਗੁਰ ਕੇ ਚਰਨ ਕਵਲ ਰਿਦ ਧਾਰੇ." (ਸੋਰ ਮਃ ੫) "ਕਵਲ ਖਿਰੇ ਮੁਖ…
ਕਵਲਨੈਨਦੇਖੋ, ਕਮਲਨਯਨ. "ਕਵਲਨੈਨ ਮਧੁਰਬੈਨ." (ਸਵੈਯੇ ਮਃ ੪. ਕੇ)
ਕਵਲਪਰਗਾਸਦੇਖੋ. ਕਮਲ ਪ੍ਰਗਾਸ "ਕਵਲ ਪਰਗਾਸ ਭਏ ਸਾਧ ਸੰਗੇ." (ਗੂਜ ਮਃ ੫)
ਕਵਲਯਦੇਖੋ, ਕੁਵਲਯ.
ਕਵਲਾਲਕ੍ਸ਼੍ਮੀ. ਦੇਖੋ, ਕਮਲਾ. "ਕਵਲਾ ਚਰਨ ਸਰਨ ਹੈ ਜਾਂਕੇ." (ਗਉ ਕਬੀਰ)
ਕਵਲਾਸਕੈਲਾਸ ਪਹਾੜ. ਦੇਖੋ, ਕਬਿਲਾਸ. "ਕਵਲਾਸ ਮੈ ਧ੍ਯਾਨ ਛੁਟ੍ਯੋ ਹਰ ਕਾ." (ਚੰਡੀ ੧) ੨. ਦੇਖੋ, ਕੁਵਲਯਾਸ਼੍ਵ.
ਕਵਲਾਸਨਬ੍ਰਹਮਾ. ਦੇਖੋ, ਕਮਲਾਸਨ.
ਕਵਲਾਸਪਤਿਕੈਲਾਸਪਤਿ ਸ਼ਿਵ. ਦੇਖੋ, ਪਦਮ ਕਵਲਾਸਪਤਿ.
ਕਵਲਾਸ੍ਰੀਕਮਲ ਦਾ ਆਸ਼੍ਰਯ ਵਿਸਨੁ, ਜਿਸ ਦੀ ਨਾਭਿ ਵਿੱਚੋਂ ਕਮਲ ਉਪਜਿਆ ਹੈ. "ਮਨ ਮੈ ਕਵਾਲਸ੍ਰੀ ਜੋ ਗ੍ਯਾਨਾ." (ਅਰਹੰਤਾਵ)
ਕਵਲਾਕਤਦੇਖੋ, ਕਮਲਾਕੰਤ. "ਕਮਲਾਪਤਿ ਕਵਲਾ ਨਹੀ ਜਾਨਾ." (ਧਨਾ ਕਬੀਰ)
ਕਵਲਾਪਤਿਦੇਖੋ, ਕਲਮਾਕੰਤ ਅਤੇ ਕਮਲਾਪਤਿ. "ਹਰਿਜਸ ਸੁਣਹਿ ਤਿਸੁ ਕਵਲਾਕੰਤਾ." (ਵਾਰ ਸੋਰ ਮਃ ੪)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.