ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਕਵਚਸੰ. ਸੰਗ੍ਯਾ- ਜੋ ਕੰ (ਹਵਾ) ਨੂੰ ਰੋਕੇ, ਸੰਜੋਆ. ਜ਼ਿਰਹ। ੨. ਰਖ੍ਯਾ ਕਰਨ ਵਾਲਾ ਮੰਤ੍ਰ. "ਰਾਮ ਕਵਚ ਦਾਸ ਕਾ ਸੰਨਾਹੁ." (ਗੌਂਡ ਮਃ ੫)੩ ਵਡਾ ਨਗਾਰਾ.…
ਕਵਚੁਦੇਖੋ, ਕਵਚ.
ਕਵਚ ਸਨਾਹਕਵਚ ਦਾ ਬੰਨੀਣਾ. ਕਵਚ ਨਾਲ ਸ਼ਰੀਰ ਨੂੰ ਸਜਾਉਣਾ.
ਕਵਚਨੀਕਵਚ ਧਾਰਨ ਵਾਲੀ ਸੈਨਾ. (ਸਨਾਮਾ)
ਕਵਚਤਕਕਵਚ (ਸੰਜੋਏ) ਦਾ ਅੰਤ ਕਰਨ ਵਾਲਾ ਖੜਗ, ਤੀਰ ਨੇਜ਼ਾ ਅਤੇ ਬੰਦੂਕ. (ਸਨਾਮਾ)
ਕਵਚਂਤਕਰਕਵਚ (ਸੰਜੋਏ) ਦਾ ਅੰਤ ਕਰਨ ਵਾਲਾ ਖੜਗ, ਤੀਰ ਨੇਜ਼ਾ ਅਤੇ ਬੰਦੂਕ. (ਸਨਾਮਾ)
ਕ੍ਵਚਿਤ੍ਹਿ. ਵਿ- ਕੋਈ ਹੀ. ਬਹੁਤ ਘੱਟ. ਸ਼ਾਯਦ ਕੋਈ। ੨. ਕਹੀਂ (ਕਿਤੇ) ਭੀ. "ਨਚ ਸੁਖੰ ਦਿ੍ਰਸ਼ਯਤੇ ਕ੍ਵਚਿਤ." (ਗੁਪ੍ਰਸੂ)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.