ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਕਮਲਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍…
ਕਮਲੀਵਿ- ਦੀਵਾਨੀ. ਸਿਰੜੀ। ੨. ਸੰਗ੍ਯਾ- ਕੰਬਲ. "ਲੈ ਕਮਲੀ ਚਲਿਓ ਪਲਟਾਇ." (ਭੈਰ ਨਾਮਦੇਵ) ੩. ਸੰ. कमलिन् ਬ੍ਰਹਮਾ.
ਕੰਮਲੀਵਿ- ਕਮਲਾ- ਕਮਲੀ. ਸਿਰੜਾ- ਸਿਰੜੀ. "ਸਹੁ ਨੇੜੈ ਧਨ ਕੰਮਲੀਏ!" (ਤਿਲੰ ਮਃ ੧) ੨. ਦੇਖੋ, ਕੰਬਲੀ.
ਕਮਲਸੁਤਬ੍ਰਹਮਾ, ਜੋ ਕਮਲ ਦਾ ਪੁਤ੍ਰ ਹੈ.
ਕਮਲ ਕੁਸੁਮਕੌਲ ਫੁੱਲ। ੨. ਦੇਖੋ, ਰਾਗਮਾਲਾ.
ਕਮਲਜਬ੍ਰਹਮਾ, ਜੋ ਕਮਲ ਤੋਂ ਪੈਦਾ ਹੋਇਆ ਹੈ. ਕਮਲ ਦਾ ਪੁਤਰ.
ਕਮਲ ਤਨਯਬ੍ਰਹਮਾ, ਜੋ ਕਮਲ ਤੋਂ ਪੈਦਾ ਹੋਇਆ ਹੈ. ਕਮਲ ਦਾ ਪੁਤਰ.
ਕਮਲਤਾਤਬ੍ਰਹਮਾ, ਜੋ ਕਮਲ ਤੋਂ ਪੈਦਾ ਹੋਇਆ ਹੈ. ਕਮਲ ਦਾ ਪੁਤਰ.
ਕਮਲ ਤਾਤ ਤਾਤਕਮਲ ਦਾ ਪੁਤ੍ਰ ਬ੍ਰਹਮਾ, ਉਸ ਦਾ ਪੁਤ੍ਰ ਨਾਰਦ. "ਕਮਲ ਕੇ ਤਾਤ ਕੇ ਤਾਤ ਸੰਗ ਨਾਰਿ ਲੈ." (ਗੁਵਿ ੧੦) ਨਾਰਦ ਆਪਣੇ ਨਾਲ ਕਲਯੋਗਣੀਆਂ ਲੈਕੇ.
ਕਮਲਤ੍ਰਾਣਕਮਲਾਂ ਦੀ ਰਖ੍ਯਾ ਕਰਨ ਵਾਲਾ ਤਾਲ. ਝੀਲ. (ਸਨਾਮਾ)
ਕਮਲਨਯਨਵਿ- ਕਮਲ ਜੇਹੇ ਹਨ ਜਿਸ ਦੇ ਨੇਤ੍ਰ. "ਕਮਲਨੈਨ ਅੰਜਨ ਸਿਆਮ." (ਚਉਬੋਲੇ ਮਃ ੫)
ਕਮਲਨੈਨਵਿ- ਕਮਲ ਜੇਹੇ ਹਨ ਜਿਸ ਦੇ ਨੇਤ੍ਰ. "ਕਮਲਨੈਨ ਅੰਜਨ ਸਿਆਮ." (ਚਉਬੋਲੇ ਮਃ ੫)
ਕਮਲਪ੍ਰਗਾਸਸੰਗਯਾ- ਕਮਲ ਦੀ ਡੋਡੀ ਦੇ ਆਕਾਰ ਦਾ ਦਿਲ, ਉਸ ਦੇ ਖਿੜਨ ਦੀ ਹਿਯਾ. ਚਿੱਤ ਦਾ ਵਿਕਾਸ਼. "ਚਾਰਿ ਪਦਾਰਥ ਕਮਲ ਪ੍ਰਗਾਸ." (ਸੁਖਮਨੀ) "ਕਮਲ ਪ੍ਰਗਾਸੁ ਭਇ…
ਕਮਲਬਿਗਾਸਸੰਗ੍ਯਾ- ਕਮਲ ਦੀ ਡੋਡੀ ਦੇ ਆਕਾਰ ਦਾ ਦਿਲ, ਉਸ ਦੇ ਖਿੜਨ ਦੀ ਕ੍ਰਿਯਾ. ਚਿੱਤ ਦਾ ਵਿਕਾਸ਼. "ਚਾਰਿ ਪਦਾਰਥ ਕਮਲ ਪ੍ਰਗਾਸ." (ਸੁਖਮਨੀ) "ਕਮਲ ਪ੍ਰਗਾਸੁ …
ਕਮਲਬੰਧੂਸੂਰਜ, ਜੋ ਕਮਲਾਂ ਦਾ ਮਿਤ੍ਰ ਹੈ.
ਕਮਲਾਵਿ- ਦੀਵਾਨਾ. ਪਾਗਲ. "ਬਿਨੁ ਨਾਵੈ ਜਗੁ ਕਮਲਾ ਫਿਰੈ." (ਵਾਰ ਸੋਰ ਮਃ ੩) ੨. ਕਮਲ. ਜਲਜ. "ਕੁਟੰਬ ਦੇਖ ਬਿਗਸਹਿ ਕਮਲਾ ਜਿਉ." (ਸ੍ਰੀ ਕਬੀਰ) ੩. ਸੰ.…
ਕਮਲਾਸਨਕਮਲ ਉੱਪਰ ਇਸਥਿਤ ਹੋਣ ਵਾਲਾ. ਬ੍ਰਹਮਾ.
ਕਮਲਾਹ ਗੜ੍ਹਰਿਆਸਤ ਮੰਡੀ ਵਿੱਚ ਮੰਡੀ ਤੋਂ ੨੪ ਮੀਲ ਉੱਤਰ ਇੱਕ ਗ੍ਰਾਮ ਅਤੇ ਇਸ ਨਾਉਂ ਦਾ ਪੁਰਾਣਾ ਕਿਲਾ, ਜਿਸ ਥਾਂ ਦਸ਼ਮੇਸ਼ ਕੁਝ ਕਾਲ ਠਹਿਰੇ, ਅਤੇ ਉਸ ਦੇ ਪਾਸ ਹੀ…
ਕਮਲਾਕੰਤਕਮਲਾ (ਲਕ੍ਸ਼੍ਮੀ) ਦਾ ਕਾਂਤ (ਪਤਿ) ਵਿਸਨੁ। ੨. ਕਰਤਾਰ, ਜਿਸ ਦੀ ਮਾਇਆ ਦਾਸ਼ੀ ਹੈ. "ਕਮਲਾਕੰਤ ਕਰਹਿ ਕੰਤੂਹਲ." (ਮਾਰੂ ਸੋਲਹੇ ਮਃ ੫)
ਕਮਲਾਛਣੀਸੰ. ਕਮਲਾਖੀ. ਵਿ- ਕਮਲ ਜੇਹੇ ਨੇਤ੍ਰਾ ਵਾਲੀ. "ਹੋਰਿ ਹਲਾਪ ਕਰੈ ਕਮਲਾਛਣਿ." (ਚਰਿਤ੍ਰ ੧੧੫) ਕਰੋੜ (ਕੋਟਿ) ਵਿਲਾਪ ਕਰਦੀ ਹਿੈ ਕਮਲਨੈਨੀ. ਦੇਖੋ, ਹਲ…
ਕਮਲਾਪਤਿਦੇਖੋ, ਕਮਲਾਕੰਤ. "ਕਮਲਾਪਤਿ ਕਵਲਾ ਨਹੀ ਜਾਨਾ." (ਧਨਾ ਕਬੀਰ)
ਕਮਲਾਵਤੀਦੇਖੋ, ਪਦਮਾਵਤੀ ਦਾ ਰੂਪ (ਅ)
ਕਮਲੀਆਦੇਖੋ, ਅਲਮਸਤ.
ਕਮਲੇਸਸੰਗ੍ਯਾ- ਬ੍ਰਹਮਾ। ੨. ਕਮਲਾ (ਲਕ੍ਸ਼੍ਮੀ) ਦਾ ਈਸ਼ (ਸ੍ਵਾਮੀ) ਵਿਸਨੁ। ੩. ਮਾਇਆਪਤਿ ਕਰਤਾਰ.
ਕਮਲੇਹੀਕਮਲ ਦੀ ਹੈ. "ਅੈਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ." (ਸ੍ਰੀ ਅਃ ਮਃ ੧)
ਕਮਲੋਹਾਪਹਾੜ ਦੀ ਘੁੱਗੀ, ਜੋ ਸੰਦਲੀ ਰੰਗ ਦੀ ਕਬੂਤਰ ਦੇ ਕੱਦ ਦੀ ਹੁੰਦੀ ਹੈ. ਇਸ ਦਾ ਲੋਕ ਸ਼ਿਕਾਰ ਕਰਦੇ ਹਨ. ਮਾਸ ਹਰੀਅਲ ਜੇਹਾ ਹੁੰਦਾ ਹੈ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.