ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਆਸਾਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨ…
ਆਸਾਇਸੰ. ਆਸ਼ਯ. ਸੰਗ੍ਯਾ- ਤਾਤਪਰਯ. ਮਨੋਰਥ. ਇੱਛਾ. "ਪੂਰਨ ਆਸਾਇ." (ਬਿਲਾ ਮਃ ੫)
ਆਸਾਇਸਦੇਖੋ, ਆਸਾਯਸ਼.
ਆਸਾਇਤੀਵਿ- ਆਸਾ ਵਾਲੀ. ਉਮੀਦ ਵਾਲੀ. ਆਸਾਵਤੀ। ੨. ਅ਼. [آسیِیہ] ਆਸੀਯਹ. ਵਿ- ਗ਼ਮਗੀਨ ਇਸਤ੍ਰੀ, ਸ਼ੋਕਾਤੁਰ ਹੋਈ "ਆਸਾਇਤੀ ਆਸ ਕਿ ਆਸ ਪੁਰਾਈਐ." (ਫੁਨਹੇ ਮ…
ਆਸਾਈਸੰਗ੍ਯਾ- ਆਸ਼ਾ. "ਮਨ ਮਹਿ ਚਿਤਵਉ ਐਸੀ ਆਸਾਈ." (ਆਸਾ ਮਃ ੫)
ਆਸਾਸਹਿਦੇਖੋ, ਆਸਾਸਨ। ੨. ਦੇਖੋ, ਫ਼ਾ. [آسایانیدن] ਵਿਸ਼੍ਰਾਮ ਦੇਨਾ। ੩. ਸ੍ਤੁਤਿ (ਉਸਤਤਿ) ਕਰਨਾ। ੪. ਉਠਾਉਣਾ. ਆਸਾਸਨ. ਸੰ. ਆਸ਼੍ਵਾਸਨ. ਸੰਗ੍ਯਾ- ਤਸੱਲ…
ਆਸਾਯਸ਼ਫ਼ਾ. [آسایش] ਸੰਗ੍ਯਾ- ਸੁਖ. ਚੈਨ. ਆਰਾਮ. ਇਹ ਸਬਦ ਆਸੂਦਨ ਧਾਤੁ ਤੋਂ ਹੈ.
ਆਸਾ ਸਿੰਘਇਹ ਦਸ਼ਮੇਸ਼ ਦਾ ਮੁਤਸੱਦੀ ਸੀ. ਇੱਕ ਵਾਰ ਇਸ ਨੇ ਇੱਕ ਗ਼ਰੀਬ ਸਿੱਖ ਨੂੰ ਉਪਕਾਰ ਅਰਥ ੫੦੦) ਰੁਪਯੇ ਦਾ ਟੋਂਬੂ ਕਿਸੇ ਸਿੱਖ ਤੇ ਲਿਖ ਦਿੱਤਾ, ਪ੍ਰੇਮੀ ਸਿੱ…
ਆਸਾ ਦੀ ਵਾਰਆਸਾ ਰਾਗ ਦੇ ਅੰਤ ਲਿਖੀ ਗੁਰੂ ਨਾਨਕ ਦੇਵ ਦੀ ਸਲੋਕ ਅਤੇ ਪੌੜੀਆਂ ਦੀ ਇੱਕ ਮਨੋਹਰ ਰਚਨਾ, ਜਿਸ ਵਿੱਚ ਕੁਝ ਸਲੋਕ ਗੁਰੂ ਅੰਗਦ ਦੇਵ ਦੇ ਭੀ ਹਨ. ਇਸ ਦੇ …
ਆਸਾਧਿਓਅਸਾਧ੍ਯ. ਲਾਇਲਾਜ. ਦੇਖੋ, ਅਸਾਧ. "ਦੀਰਘ ਰੋਗ ਮਾਇਆ ਆਸਾਧਿਓ." (ਗਉ ਥਿਤੀ ਮਃ ੫)
ਆਸਾ ਵਾਰਦੇਖੋ, ਆਸਾ ਦੀ ਵਾਰ.
ਆਸਾਵੰਤਸੰ. आशावन्त. ਵਿ- ਉੱਮੇਦਵਾਰ. ਇੱਛਾ ਵਾਲਾ. ਕਾਮਨਾ ਵਾਲਾ.
ਆਸਾਵੰਤੀਦੇਖੋ, ਆਸਾਵੰਤ. "ਆਸਾਵੰਤੀ ਆਸ ਗੁਸਾਈ, ਪੂਰੀਐ." (ਵਾਰ ਜੈਤ)
ਆਸਾੜਸੰ. ਆਸਾਢ. ਸੰਗ੍ਯਾ- ਹਾੜ੍ਹ ਮਹੀਨਾ. ਦੇਖੋ, ਅਖਾੜ. "ਅਸਾੜ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿਚਰਣ ਨਿਵਾਸੁ." (ਮਾਝ ਬਾਰਹਮਾਹਾ)
ਆਸਾੜਾਦੇਖੋ, ਅਸਾੜਾ.
ਆਸਾੜੀਹਾੜੀ ਮਹੀਨੇ ਵਿੱਚ.
ਆਸਾ ਨਿਵਾਸਦੇਖੋ, ਆਸ ਨਿਵਾਸ. "ਗੁਰੂ ਅਮਰਦਾਸ ਆਸਾ ਨਿਵਾਸ." (ਸਵੈਯੇ ਮਃ ੩. ਕੇ)
ਆਸਾਬੰਧਆਸਾਬੰਧੂ; ਵਿ- ਆਸ਼ਾ ਕਰਕੇ ਬੱਧਾ ਹੋਇਆ. ਉੱਮੇਦ ਵਾਰ.
ਆਸਾਬੰਧੂਵਿ- ਆਸ਼ਾ ਕਰਕੇ ਬੱਧਾ ਹੋਇਆ. ਉੱਮੇਦ ਵਾਰ.
ਆਸਾਮਬੰਗਾਲ ਦੇ ਉੱਤਰ ਪੂਰਵ ਅਤੇ ਹਿਮਾਲੈ ਦੇ ਦੱਖਣ ਵੱਲ ਇੱਕ ਦੇਸ਼, ਜਿਸ ਵਿੱਚ ਜੰਗਲ ਅਤੇ ਖਾਨਾਂ ਬਹੁਤ ਹਨ ਅਤੇ ਨਦੀ ਨਾਲਿਆਂ ਦੀ ਅਧਿਕਤਾ ਹੈ. ਇਸ ਦੇਸ਼ ਵ…
ਆਸਾ ਮਨਸਾਪ੍ਰਾਪ੍ਤਿ (ਪ੍ਰਾਪਤੀ) ਦੀ ਇੱਛਾ ਅਤੇ ਸੰਕਲਪਵ੍ਰਿੱਤਿ (ਬਿਰਤੀ). "ਆਸਾ ਮਨਸਾ ਦੋਊ ਬਿਨਾਸਤ." (ਆਸਾ ਮਃ ੧)
ਆਸਾਰਸੰ. ਸੰਗ੍ਯਾ- ਵਰਖਾ ਦੀ ਬੁਛਾੜ. ਬਾਛੜ। ੨. ਡਿੰਗ. ਮੇਘਮਾਲਾ। ੩. ਅ਼. [آشار] ਅਸਰ ਦਾ ਬਹੁ ਵਚਨ. ਚਿੰਨ੍ਹ. ਨਿਸ਼ਾਨ। ੪. ਲੱਛਣ। ੫. ਚੌੜਾਈ. ਅ਼ਰਜ…
ਆਸਾਵਰੀਇਹ ਆਸਾਵਰੀ ਠਾਟ ਦੀ ਸੰਪੂਰਣ ਜਾਤਿ ਦੀ ਰਾਗਿਨੀ ਹੈ. ਇਸ ਦੇ ਗਾਉਣ ਦਾ ਵੇਲਾ ਸੂਰਜ ਚੜ੍ਹਨ ਤੋਂ ਪਹਿਰ ਦਿਨ ਚੜ੍ਹੇ ਤੀਕ ਹੈ. ਇਸ ਵਿੱਚ ਗਾਂਧਾਰ ਧੈਵਤ …
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.