ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਆਨਦਦੇਖੋ, ਆਨੰਦ. "ਆਨਦ ਰੂਪ ਸਭ ਨਦਰੀ ਆਇਆ." (ਬਿਲਾ ਮਃ ੫) ਆਨੰਦਦੇਖੋ, ਅਨੰਦ. "ਆਨੰਦ ਗੁਰੁ ਤੇ ਜਾਣਿਆ." (ਅਨੰਦੁ) ੨. ਇੱਕ ਛੰਦ. ਦੇਖੋ, ਕੋਰੜਾ। ੩. ਪਾਰਬ੍ਰਹਮ. ਕਰਤਾਰ। ੪. ਸਿੱਖਧਰਮ ਅਨੁਸਾਰ ਵਿਆਹ, ਜਿਸ ਦੀ ਰੀ… ਆਨਦੁਦੇਖੋ, ਆਨੰਦ। ੨. ਰਾਮਕਲੀ ਰਾਗ ਵਿੱਚ ਸ਼ਰੀ ਗੁਰੂ ਅਮਰਦਾਸ ਜੀ ਦੀ ਰਚੀ ਆਨੰਦ ਬਾਣੀ. "ਆਨਦੁ ਸੁਣਹੁ ਬਡਭਾਗੀ ਹੋ." ਆਨੰਦੁ ਆਨੰਦੀਸੰ. आनन्दिन. ਵਿ- ਪ੍ਰਸੰਨ. ਖ਼ੁਸ਼. ਆਨੰਦ ਵਾਲਾ. ਆਨੰਦ ਸਿੰਘਇੱਕ ਵੈਰਾਗਵਾਨ ਸਿੱਖ, ਜਿਸ ਨੂੰ ਆਨੰਦ ਦੀ ਇਹ ਤੁਕ- "ਇਹੁ ਕੁਟੰਬ ਤੂ ਜਿ ਦੇਖਦਾ ਚਲੈ ਨਾਂਹੀ ਤੇਰੈ ਨਾਲੇ."- ਪੜ੍ਹਕੇ ਵੈਰਾਗ ਹੋ ਗਿਆ ਸੀ. ਇਹ ਦਸ਼ਮੇ… ਆਨੰਦ ਗੜ੍ਹਦਸ਼ਮੇਸ਼ ਦਾ ਇੱਕ ਕਿਲਾ. ਦੇਖੋ, ਆਨੰਦਪੁਰ. ਆਨੰਦ ਘਨਇੱਕ ਪ੍ਰਸਿੱਧ ਉਦਾਸੀ ਸਾਧੂ, ਜੋ ਕਾਸ਼ੀ ਬਹੁਤ ਰਿਹਾ ਕਰਦੇ ਸਨ. ਇਨ੍ਹਾਂ ਨੇ ਸੰਮਤ ੧੮੫੨ ਵਿੱਚ ਜਪੁ ਸਾਹਿਬ ਦਾ ਟੀਕਾ ਲਿਖਿਆ ਹੈ. ਭਾਈ ਸੰਤੋਖ ਸਿੰਘ ਜ… ਆਨੰਦ ਦੁੱਧਭਦੇਖੋ, ਆਨਦ ਦੁੰਦਭ. ਆਨੰਦਪੁਰਦੇਖੋ ਅਨੰਦਪੁਰ। ੨. ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਸ਼ਤਦ੍ਰਵ (ਸਤਲੁਜ) ਦੇ ਕਿਨਾਰੇ ਨੈਣਾਦੇਵੀ ਦੇ ਪਹਾੜ ਪਾਸ ਮਾਖੋਵਾਲ ਪਿੰਡ ਦੀ ਧਰਤੀ ਖ਼ਰੀਦਕੇ ਸੰ… ਆਨੰਦਪੁਰ ਦੇ ਕਿਲੇਦੇਖੋ, ਆਨੰਦਪੁਰ ੨. ਆਨੰਦ ਮੂਲਸੰਗ੍ਯਾ- ਕਰਤਾਰ, ਜੋ ਸਾਰੇ ਆਨੰਦਾਂ ਦੀ ਜੜ ਹੈ. "ਆਨੰਦਮੂਲ ਅਨਾਥ ਅਧਾਰੀ." (ਧਨਾ ਅਃ ਮਃ ੧) ਆਨੰਦ ਰੂਪਖਰਤਾਰ. ਆਨੰਦ ਹੈ ਜਿਸ ਦਾ ਸ੍ਵਰੂਪ ਲਕ੍ਸ਼੍‍ਣ. "ਆਨੰਦ ਰੂਪ ਅਨੂਪ ਅਗੋਚਰ." (ਮਾਰੂ ਸੋਲਹੇ ਮਃ ੧) ਆਨਦ ਦੁੰਦਭਦੇਖੋ, ਆਨਕ ਦੁੰਦਭੀ. ਕ੍ਰਿਸਨਾਵਤਾਰ ਦੇ ਅੰਕ ੧੮੫ ਵਿੱਚ ਕਿਸੇ ਲਿਖਾਰੀ ਨੇ ਵਸੁਦੇਵ ਦਾ ਨਾਉਂ ਆਨਕ ਦੁੰਦੁਭੀ ਦੀ ਥਾਂ ਇਹ ਲਿਖ ਦਿੱਤਾ ਹੈ. "ਆਨਦ ਦੁੰ… ਆਨਦ ਮੂਲਵਿ- ਆਨੰਦ ਦਾ ਮੂਲ (ਜੜ). "ਆਨਦ ਮੂਲ ਜਗਜੀਵਨ ਦਾਤਾ." (ਗੂਜ ਮਃ ੪)

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.