ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਅਛਦੇਖੋ, ਅਕ੍ਸ਼੍‍ ਅਤੇ ਅੱਛ। ੨. ਸਿੰਧੀ. ਸਮੁੰਦਰ. ਸਾਗਰ. ਅੱਛਰਾਵਣ ਦਾ ਪੁਤ੍ਰ ਅਕ੍ਸ਼੍‍. ਦੇਖੋ, ਅਕ੍ਸ਼੍‍. "ਪੁਰ ਜਾਰ ਅੱਛ ਕੁਮਾਰ ਛੈ ਬਨ ਟਾਰਕੈ ਫਿਰ ਆਇਯੋ." (ਰਾਮਾਵ) ੨. ਗਰੁੜ ਅਨਲ ਆਦਿ ਪੰਛੀ. "ਕੇਤੇ ਨਭ ਬੀਚ… ਅਛੂਵਿ- ਸਪਰਸ਼ ਰਹਿਤ. ਜੋ ਛੁਹਿਆ ਨਹੀਂ ਜਾ ਸਕਦਾ. "ਅਛੂ ਤੁਹੀ." (ਅਕਾਲ) ਅੱਛ ਕੁਮਾਰਰਾਵਣ ਦਾ ਪੁਤ੍ਰ ਅਕ੍ਸ਼੍‍, ਜਿਸ ਨੂੰ ਹਨੂਮਾਨ ਨੇ ਮਾਰਿਆ. ਦੇਖੋ. ਅਕ੍ਸ਼੍‍ ਅਤੇ ਅੱਛ ੧. ਅੱਛਰਅਕ੍ਸ਼੍‍ਰ. ਦੇਖੋ, ਅਖਰ. "ਅੱਛਰ ਆਦਿ ਅਨੀਲ ਅਨਾਹਤ." (ਸਵੈਯੇ ੩੩) ਅੱਛਰਾਸੰ. अप्सरा- ਅਪਸਰਾ. ਸੰਗ੍ਯਾ- ਦੇਵ ਲੋਕ ਦੀ ਇਸਤ੍ਰੀ. ਹੂਰ. ਪਰੀ. ਦੇਖੋ, ਅਪਸਰਾ। ੨. ਵਿ- ਸੁੰਦਰ ਅੱਖਾਂ ਵਾਲੀ. ਮ੍ਰਿਗਨੈਨੀ. "ਵਿਲੋਕ ਅੱਛਰਾਨ ਕ… ਅੱਛਰਾ ਪੱਛਰਾ ਮੱਛਰਾਦੇਖੋ, ਅਛ੍ਰਾ ੨. ਅਤੇ ਮੱਛਰਾ. ਅੱਛਰੀਵਿ- ਅਕ੍ਸ਼੍‍ਰ (ਅੱਖਰ) ਦਾ। ੨. ਸੰਗ੍ਯਾ- ਅਪਸਰਾ ਪਰੀ। ੩. ਦੇਖੋ, ਅੱਛਰਾ ੨. ਅੱਛਾਸੰ. अच्छ- ਅੱਛ. ਵਿ- ਨਿਰਮਲ ਜਲ। ੨. ਬਿਲੌਰ. ਸਫਟਿਕ। ੩. ਰਿੱਛ. ਭਾਲੂ. ਦੇਖੋ, ਵਛ. ਅੱਛੇਕਅਕ੍ਸ਼ਿ- ਏਕ. ਇੱਕ ਅੱਖ. "ਅਛੇਕ ਕੂਪੰ." (ਪਾਰਸਾਵ) ਇੱਕ ਅੱਖ ਖੂਹ ਤੁੱਲ ਹੈ. ਅਛਤਹਿੰ. ਕ੍ਰਿ. ਵਿ- ਸਾਮ੍ਹਣੇ. ਸਨਮੁਖ (ਸੰਮੁਖ). ੨. ਅਸ੍ਤਿਤ੍ਵ ਹੁੰਦੇ ਹੋਏ. ਮੌਜੂਦ ਹੁੰਦਿਆਂ. "ਅਛਤਰਾਜ ਬਿਛੁਰਤ ਦੁਖ ਪਾਇਆ." (ਸੋਰ ਰਵਿਦਾਸ) ੩. ਸ… ਅਛਜਵਿ- ਛਾਜਨ (ਛਬਿ) ਤੋਂ ਬਿਨਾ. ਸ਼ੋਭਾਹੀਨ. "ਅਲਪ ਅਜੋਗ ਅਛਜ." (ਕਲਕੀ) ੨. ਸੰਗ੍ਯਾ- ਅਕ੍ਸ਼ਿ (ਅੱਖ) ਤੋਂ ਪੈਦਾ ਹੋਈ ਗਿੱਡ. ਅਛਮਾਲਦੇਖੋ, ਅਖਮਾਲਾ. ਅਛਮਾਲਾਦੇਖੋ, ਅਕ੍ਸ਼੍‍ਮਾਲਾ. ਅਛਯਦੇਖੋ, ਅਕ੍ਸ਼੍ਯ. ਅਛਰਵਿ- ਛਲ ਰਹਿ. ਨਿਸਕਪਟ. "ਅੱਛੈ ਅਛਾਨ ਅੱਛਰ ਅਛਰ." (ਗ੍ਯਾਨ) ੨. ਦੇਖੋ, ਅਕ੍ਸ਼੍‍ਰ ਅਤੇ ਅਖਰ. "ਬਾਵਨ ਅਛਰ ਲੋਕ ਤ੍ਰੈ." (ਗਉ ਬਾਵਨ ਕਬੀਰ) ਅਛਰਾਦੇਖੋ, ਅੱਛਰਾ. ਅਛਰਾਂਕਅਖਰ- ਅੰਕ. ਸੰਗਯਾ- ਮੁਹਰ- ਛਾਪ, ਜਿਸ ਵਿੱਚ ਅੱਖਰ (ਅਖਰ) ਅੰਕਿਤ (ਖੁਦੇ ਹੋਏ) ਹੋਣ. "ਦੂਰ ਖਰੇ ਅਛਰਾਕ ਲਵਾਏ." (ਨਾਪ੍ਰ) ਨਵਾਬ ਨੇ ਦੂਰ ਖੜੇ ਹੋਕੇ… ਅਛਰਾਂਗਅਕ੍ਸ਼੍‍ਰ- ਅੰਕ. ਸੰਗ੍ਯਾ- ਮੁਹਰ- ਛਾਪ, ਜਿਸ ਵਿੱਚ ਅੱਖਰ (ਅਕ੍ਸ਼੍‍ਰ) ਅੰਕਿਤ (ਖੁਦੇ ਹੋਏ) ਹੋਣ. "ਦੂਰ ਖਰੇ ਅਛਰਾਂਕ ਲਵਾਏ." (ਨਾਪ੍ਰ) ਨਵਾਬ ਨੇ ਦੂ… ਅਛਲਵਿ- ਛਲ ਰਹਿਤ. ਨਿਸਕਪਟ। ੨. ਜੋ ਛਲ ਵਿੱਚ ਨਾ ਆ ਸਕੇ. "ਅਛਲ ਅਛੇਦ ਅਪਾਰ ਪ੍ਰਭੁ." (ਧਨਾ ਮਃ ੫) ਅਛਲ ਛਲਾਵਿ- ਜੋ ਛਲਾਂ ਤੋਂ ਅਛਲ ਹੈ. ਛਲਾਂ (ਕਪਟਾਂ) ਨਾਲ ਜੋ ਛਲਿਆ (ਠਗਿਆ) ਨਹੀਂ ਜਾ ਸਕਦਾ. ਭਾਵ- ਪਾਰਬ੍ਰਹਮ. "ਮੁਨਿ ਜਨ ਗਾਵਹਿ ਅਛਲ ਛਲਾ." (ਸਵੈਯੇ ਮਃ … ਅਛਲੀਦੇਖੋ, ਅਛਲ. "ਅਛਲੀ ਪ੍ਰਭੁ ਪਹਿਚਾਨਿਆ." (ਆਸਾ ਧੰਨਾ) ਅਛਾਦੇਖੋ, ਅੱਛਾ. ਅਛਾਈਸੰਗ੍ਯਾ- ਹੱਛਾਪਨ. ਸ੍ਵੱਛਤਾ. ਸ਼ਫ਼ਾਈ। ੨. ਨੇਕੀ. ਭਲਿਆਈ. ਅਛਾਨਸਿੰਧੀ. ਉੱਜਲਤਾ. ਅਛਾਦਨਦੇਖੋ, ਆਛਾਦਨ. ਅਛਾਦਿਓਢਕਿਆ. ਲਪੇਟਿਆ. ਦੇਖੋ, ਆਛਾਦਨ. ਅਛਾਦਿਆਐਸੇ ਗੁਨਹ ਅਛਾਦਿਓ ਪ੍ਰਾਨੀ. (ਆਸਾ ਮਃ ੫) ਅਛਾਨਾਸੰ. अछत्र- ਅਛੰਨ. ਵਿ- ਜੋ ਛਾਨਾ (ਗੁਪਤ) ਨਹੀਂ. ਪ੍ਰਗਟ. ਪ੍ਰਸਿੱਧ. ਦੇਖੋ, ਅਛਰ। ੨. ਦੇਖੋ, ਅਛਾਣ. ਅਛਾਪਵਿ- ਛਾਪ ਤੋਂ ਬਿਨਾ. ਸੰਖ ਚਕ੍ਰ ਆਦਿ ਦਾ ਛਾਪਾ, ਜਿਸ ਦੇ ਸ਼ਰੀਰ ਤੇ ਨਹੀਂ। ੨. ਚਿੰਨ੍ਹ ਤੋਂ ਬਿਨਾ. ਅਛਿਅਅਕ੍ਸ਼੍ਯ. ਵਿ- ਨਾਸ਼ ਰਹਿਤ. "ਅਛੇਦ ਅਛਿਅੰ." (ਅਕਾਲ) ਅਛਿੱਜਵਿ- ਜੋ ਛਿੱਜ (ਕ੍ਸ਼ੀਣ) ਨਹੀਂ ਹੰਦਾ. ਅਖੰਡ. ਟੁੱਟਣ ਭੱਜਣ ਬਿਨਾ. "ਅਛਿੱਜ ਰੂਪ ਅਨਭੈ." (ਗ੍ਯਾਨ) ਅਛਿਤਦੇਖੋ, ਅਛਤ ੨. "ਸਗਲ ਧਰਮ ਅਛਿਤਾ." (ਗੌਂਡ ਨਾਮਦੇਵ) ਸਾਰੇ ਮਜਹਬੀ ਕਰਮਾਂ ਦੇ ਕਰਦਿਆਂ. ੨. ਸੰ. ਅਕ੍ਸ਼ਿਤ. ਵਿ- ਕ੍ਸ਼ੀਣਤਾ ਰਹਿਤ. ਅਖੰਡ. ਇੱਕਰਸ. "ਅ… ਅਛਿਤਾਦੇਖੋ, ਅਛਤ ੨. "ਸਗਲ ਧਰਮ ਅਛਿਤਾ." (ਗੌਂਡ ਨਾਮਦੇਵ) ਸਾਰੇ ਧਰਮ ਕਰਮਾਂ ਦੇ ਹੁੰਦੇ ਹੋਏ. ਅਛੁੱਤਵਿ- ਛੁਹਣ ਤੋਂ ਬਿਨਾ. ਅਛੂਤ। ੨. ਜਿਸ ਨੂੰ ਕੋਈ ਫੜ ਨਾ ਸਕੇ. "ਗਏ ਵੀਰ ਅਛੁੱਥੰ." (ਰਾਮਾਵ) ਅਛੁੱਥਵਿ- ਛੁਹਣ ਤੋਂ ਬਿਨਾ. ਅਛੂਤ। ੨. ਜਿਸ ਨੂੰ ਕੋਈ ਫੜ ਨਾ ਸਕੇ. "ਗਏ ਵੀਰ ਅਛੁੱਥੰ." (ਰਾਮਾਵ) ਅਛੁਪਾਸੰ. ਅਕ੍ਸ਼ੁਪ. ਵਿ- ਨੰਗਾ. ਬਿਨਾ ਅਛਾਦਨ. "ਰੰਗ ਸੁਰੰਗ ਕੁਰੰਗ ਅਛੁਪਾ." (ਭਾਗੁ) ੨. ਨਾ ਛੁਹਣ ਯੋਗ੍ਯ. ਜਿਸ ਨੂੰ ਸਪਰਸ਼ ਨਾ ਕਰੀਏ. ਦੇਖੋ, ਛੁਪ. ਅਛੂਹਨਿਦੇਖੋ, ਖੂਹਣਿ ਅਛੂਤਵਿ- ਸਪਰਸ਼ ਰਹਿਤ. "ਅਛੂਤ." (ਜਾਪੁ) ੨. ਨੀਚ, ਜਿਸ ਨੂੰ ਛੁਹਣਾ ਪਾਪ ਸਮਝਿਆ ਜਾਂਦਾ ਹੈ. ਨਾ ਛੁਹਣ ਯੋਗ੍ਯ. ਅਛੇਉਵਿ- ਅਛੇਦ੍ਯ. ਅਭੇਦ੍ਯ. ਜੋ ਵਿੰਨ੍ਹਿਆਂ ਨਾ ਜਾ ਸਕੇ। ੨. ਜੋ ਕੱਟਿਆ ਨਹੀਂ ਜਾ ਸਕਦਾ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.