ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਅਬਾਅ਼. [ابا] ਸੰਗ੍ਯਾ- ਅਬੂ (ਪਿਤਾ) ਦਾ ਬਹੁ ਵਚਨ. ਪਿਤਾ. ਬਾਪ. ਸੰ. ਆਵੁਕ. "ਅੰਮ ਅਬੇ ਥਾਵਹੁ ਮਿਠੜਾ." (ਸ੍ਰੀ ਮਃ ੫)
ਅੱਬਾਸਅ਼. [عّباس] ਸੰਗ੍ਯਾ- ਅਬਦੁਲ ਮੁਤੱਲਬ ਦਾ ਪੁਤ੍ਰ ਅਤੇ ਮੁਹ਼ੰਮਦ ਸਾਹਿਬ ਦਾ ਚਾਚਾ. ਇਸ ਦਾ ਦੇਹਾਂਤ ੨੧. ਫਰਵਰੀ ਸਨ ੬੫੩ ਨੂੰ ਹੋਇਆ ਹੈ. ਕਬਰ ਮਦੀਨ…
ਅੰਬਾਕੜੀਸੰਗਯਾ- ਕੱਚੇ ਅੰਬ ਦੀ ਸੁੱਕੀ ਹੋਈ ਫਾੜੀ। ੨. ਕੱਚੀ ਅੰਬੀ. "ਅੰਬਾਕੜੀਆ ਜੇ ਖਾਏ." (ਭਾਗੁ)
ਅੰਬਾਖੜੀਸੰਗ੍ਯਾ- ਕੱਚੇ ਅੰਬ ਦੀ ਸੁੱਕੀ ਹੋਈ ਫਾੜੀ। ੨. ਕੱਚੀ ਅੰਬੀ. "ਅੰਬਾਕੜੀਆਂ ਜੇ ਖਾਏ." (ਭਾਗੁ)
ਅੰਬਾਰਫ਼ਾ. [انبار] ਸੰਗ੍ਯਾ- ਢੇਰ. ਸਮੁਦਾਯ. ਇਕੱਠ। ੨. ਟੋਆ. ਤਾਲ.
ਅੰਬਾਰੀਫ਼ਾ. [انباری] ਸੰਗ੍ਯਾ- ਛੱਤਦਾਰ ਹਾਥੀ ਦਾ ਹੌਦਾ. ਅ਼. [عنماری] ਅ਼ਮਾਰੀ. ਦੇਖੋ, ਮੇਘਾਡੰਬਰ.
ਅੰਬਾਲਾਸੰ. ਆਮ੍ਰਾਲਯ. ਸੰਗ੍ਯਾ- ਇੱਕ ਨਗਰ, ਜੋ ਲੁਦਿਆਨਾ ਅਤੇ ਕਰਨਾਲ ਦੇ ਮੱਧ ਹੈ, ਜਿਸਦੇ ਪਾਸ ਪੁਰਾਣੇ ਜ਼ਮਾਨੇ ਵਿੱਚ ਬਹੁਤ ਅੰਬਾਂ ਦੇ ਬਾਗ ਸਨ. ਹੁਣ ਇਹ ਪ…
ਅੰਬਾਲਿਕਾਸੰ. अम्बालिका. ਸੰਗ੍ਯਾ- ਮਾਤਾ. "ਕਿ ਅੰਬਾਲਿਕਾ ਛੈ." (ਦੱਤਾਵ) ੨. ਕਾਸ਼ੀ ਦੇ ਰਾਜਾ ਇੰਦ੍ਰਦ੍ਯੁਮਨ ਦੀ ਪੁਤ੍ਰੀ, ਜੋ ਅੰਬਾ ਦੀ ਛੋਟੀ ਭੈਣ ਸੀ, ਜਿ…
ਅਬਾਸੀਸੰਗ੍ਯਾ- ਉਬਾਸੀ. ਜ੍ਰਿੰਭਾ (ਜੰਭਾਈ). ਦੇਖੋ, ਉਬਾਸੀ। ੨. ਗੁਲ ਬਾਂਸੀ. "ਜਾਨੁਕ ਫੂਲ ਅਬਾਸੀ ਰਹੀ." (ਚਰਿਤ੍ਰ ੩੧੭) ਦੇਖੋ, ਅੱਬਾਸ ੨.
ਅਬਾਜ਼ਾਰਫ਼ਾ. [بیزار] ਬੇਜ਼ਾਰ. ਵਿ- ਅਪ੍ਰਸੰਨ. ਨਾਖ਼ੁਸ਼. ਬ (ਸਾਥ) ਆਜ਼ਾਰ (ਦੁੱਖ).
ਅਬਾਦਵਿ- ਬਿਨਾ ਵਾਦ. ਨਿਰਵਿਵਾਦ। ੨. ਦੇਖੋ, ਆਬਾਦ.
ਅਬਾਦਾਨਦੇਖੋ, ਆਬਾਦਾਨ.
ਅਬਾਵਹਾਵਿ- ਅਧਨੀਂਦਾ. ਅਧੰ ਉੱਨਿਦਿ੍ਰਤ. ਅਧਸੁੱਤਾ.
ਅਬਾਹਵਿ- ਬਾਹੁ (ਭੁਜਾ) ਹੀਂਨ। ੨. ਵਾਹ (ਸਵਾਰੀ) ਬਿਨਾ. ਜੋ ਗਰੁੜ ਆਦਿ ਸਵਾਰੀ ਨਹੀਂ ਰਖਦਾ. "ਨਮਸਤੰ ਅਬਾਹੇ." (ਜਾਪੁ) ੩. ਬਾਹ (ਕਾਮਚੇਸ੍ਟਾ) ਬਿਨਾ. …
ਅਬਾਧਵਿ- ਬਿਨਾ ਬਾਧਾ. ਬਿਨਾ ਰੁਕਾਵਟ। ੨. ਨਿਰਵਿਘਨ। ੩. ਦੇਖੋ, ਅਬਾਧ੍ਯ.
ਅਬਾਧਯਵਿ- ਜੋ ਰੋਕਿਆ ਨਾ ਜਾ ਸਕੇ. ਬਾਧਯ ਹੋਣ ਤੋਂ ਬਿਨਾ.
ਅਬਾਬੀਲਅ਼. [ابابیِل] ਸੰਗ੍ਯਾ- ਨਾਈਅੜਾ. ਬਾਲ- ਕਟਾਰਾ. Swallow.
ਅਬਾਰਵਿ- ਬਾਰ (ਦੇਰੀ) ਬਿਨਾ. ਬਿਨਾ ਢਿੱਲ। ੨. ਵਾਰਣ ਤੋਂ ਬਿਨਾ. ਬੇਰੋਕ. "ਖੰਡਾ ਅਬਾਰੰ." (ਗ੍ਯਾਨ) ੩. ਦੇਖੋ, ਅਵਾਰ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.