ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਅਤਿਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)
ਅੰਤਿਓੜਕ ਨੂੰ. "ਅੰਤਿ ਗਇਆ ਪਛੁਤਾਇ." (ਸ੍ਰੀ ਮਃ ੩) ੨. ਅੰਤ ਸਮੇਂ. ਮਰਨ ਵੇਲੇ.
ਅਤਸੰ. अत- ਧਾ- ਜਾਣਾ. ਬੰਨ੍ਹਣਾ. ਪ੍ਰਾਪਤ ਕਰਨਾ। ੨. ਸੰ. अत. ਸੰਗ੍ਯਾ- ਬੰਧਨ। ੩. ਪਹੁਚਣਾ। ੪. ਨਿਰੰਤਰ ਗਮਨ। ੫. ਸੰ. ਅਤਿ. ਵਿ- ਬਹੁਤ. ਬਾਹਲਾ. …
ਅੱਤਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ.
ਅੰਤਸੰ. अन्त. ਧਾ- ਬਾਂਧਨਾ. ਬੰਨ੍ਹਣਾ। ੨. ਸੰ. अन्त. ਸੰਗ੍ਯਾ- ਸਮਾਪਤਿ. ਓੜਕ. ਖ਼ਾਤਿਮਾ। ੩. ਪਰਿਣਾਮ. ਫਲ. ਨਤੀਜਾ। ੪. ਸੀਮਾ. ਹੱਦ। ੫. ਅੰਤਕਾਲ. …
ਅੰਤੀਵਿ- ਅੰਤਿਮ. ਅਖ਼ੀਰੀ. "ਜਹਿ ਅੰਤੀ ਅਉਸਰ ਆਇ ਬਨਤ ਹੈ." (ਕਲਿ ਮਃ ੪)
ਅੰਤੁਦੇਖੋ, ਅੰਤ ਅਤੇ ਅੰਤ੍ਯ. "ਅੰਤੁ ਨ ਜਾਪੈ ਕੀਤਾ ਆਕਾਰ." (ਜਪੁ)
ਅੰਤਿਮਸੰ. अन्तिम. ਵਿ- ਅਖ਼ੀਰੀ. ਅੰਤ ਦਾ.
ਅੰਤਿਵਾਰਦੇਖੋ, ਅੰਤਿ. "ਅੰਤਿਵਾਰ ਨਾਮੁ ਗਹਿਣਾ." (ਆਸਾ ਮਃ ੫)
ਅਤਏਵਕ੍ਰਿ. ਵਿ- ਅਤਃ ਏਵ. ਇਸੇ ਕਾਰਣ. ਇਸੇ ਲਈ.
ਅਤਸਹਿਤਾਸੰ. ਅਸਹ੍ਯਤਾ. ਸੰਗ੍ਯਾ- ਅਸਹਨਸ਼ੀਲਤਾ. ਸਹਨਸ਼ੀਲਤਾ ਦਾ ਅਭਾਵ। ੨. ਦੂਸਰੇ ਦੀ ਮਾਨ ਵਡਿਆਈ ਵੇਖਕੇ ਨਾ ਸਹਾਰਨ ਦਾ ਸੁਭਾਉ. ਦੇਖੋ, ਅਤਿਸੈਤਾ. "ਅਤਸਹਿਤਾ…
ਅਤਸੁਹੀਲਾਵਿ- ਅਤਿ ਸ਼ੋਭਨ. ਬਹੁਤ ਸੁੰਦਰ. ਮਨੋਹਰ.
ਅਤਤਾਈਸੰ. आततायिन- ਆਤਤਾਯੀ. ਸੰਗ੍ਯਾ- ਜਿਸ ਨੇ ਮਾਰਨ ਲਈ ਕਮਾਣ ਖਿੱਚੀ ਹੈ. ਭਾਵ- ਜਾਨ ਲੈਣ ਵਾਲਾ. ਅਤਿ ਦੁੱਖ ਦੇਣ ਵਾਲਾ. ਸੰਸਕ੍ਰਿਤ ਗ੍ਰੰਥਾਂ ਵਿੱਚ ਛ…
ਅਤੱਤਵਿ- ਤਤ੍ਵ ਰਹਿਤ. ਅਸਾਰ. ਫੋਗ। ੨. ਪੰਚ ਭੂਤ ਰਹਿਤ. ਜਿਸ ਵਿੱਚ ਪੰਜ ਤੱਤ ਨਹੀਂ। ੩. ਸੰਗ੍ਯਾ- ਪ੍ਰਪੰਚ. ਜਗਤ. ਜਿਸ ਦੀ ਵਾਸਤਵ ਸੱਤਾ ਪਰਮ ਤਤ੍ਵ (ਅਕ…
ਅਤਦਗੁਣਸੰ. अतद्गुण. ਸੰਗ੍ਯਾ- ਇੱਕ ਅਰਥਾਲੰਕਾਰ. ਜਿਸਥਾਂ ਸੰਗਤਿ ਦਾ ਕੁਝ ਅਸਰ ਨਾ ਹੋਵੇ, ਆਪਣਾ ਹੀ ਗੁਣ ਜਿਉਂ ਕਾ ਤਿਉਂ ਕਾਇਮ ਰਹੇ, ਅਜਿਹਾ ਵਰਣਨ "ਅਤਦਗ…
ਅਤਨੁਸੰ. ਸੰਗ੍ਯਾ- ਤਨੁ (ਦੇਹ) ਰਹਿਤ, ਅਨੰਗ. ਕਾਮਦੇਵ. ਮਨਮਥ.
ਅਤਫ਼ਫਾ. عطف ਸੰਗਯਾ- ਹਿਪਾ. ਦਯਾ (ਦਇਆ). ੨. ਤਵੱਜੋ. ਧਯਾਨ.
ਅਤਭੁਜਦੇਖੋ, ਅਤਿਭੁਜ.
ਅਤਭੁਤਦੇਖੋ, ਅਦਭੁਤ.
ਅਤਰਵਿ- ਦੁਸਤਰ. ਜਿਸ ਦਾ ਤਰਣਾ ਔਖਾ ਹੋਵੇ. "ਅਤਰ ਤਰਿਓ ਨਹਿ ਜਾਈ." (ਗਉ ਬਾਵਨ ਕਬੀਰ) ੨. ਅ਼. [عِطر] ਇ਼ਤ਼ਰ. ਸੰਗ੍ਯਾ- ਸੁਗੰਧ ਦਾ ਸਾਰ. ਚੰਦਨ ਆਦਿ …
ਅਤਰ ਸਿੰਘਸਰਦਾਰ ਅਮੀਰ ਸਿੰਘ ਸੰਧਾਵਾਲੀਏ ਦਾ ਪੁਤ੍ਰ ਅਤੇ ਲਹਿਣਾ ਸਿੰਘ ਦਾ ਭਾਈ. ਕੌਰ ਨੌਨਿਹਾਲ ਸਿੰਘ ਦੇ ਮਰਣ ਵਿਛੋਂ ਸੰਧਾਵਾਲੀਏ, ਮਹਾਰਾਣੀ ਚੰਦ ਕੌਰ (ਮਹਾਰ…
ਅਤਰਕਸੰ. अतर्क्य. ਵਿ- ਜਿਸ ਪੁਰ ਤਰਕ (ਹੁੱਜਤ ਅਤੇ ਸ਼ੰਕਾ) ਨਾ ਹੋ ਸਕੇ. "ਤੋਰ ਅਤਰਕ ਗਿਰਾ ਰਸ ਭੀਨੀ." (ਨਾਪ੍ਰ)
ਅਤਰਕ੍ਯਸੰ. अतर्क्य. ਵਿ- ਜਿਸ ਪੁਰ ਤਰਕ (ਹੁੱਜਤ ਅਤੇ ਸ਼ੰਕਾ) ਨਾ ਹੋ ਸਕੇ. "ਤੋਰ ਅਤਰਕ ਗਿਰਾ ਰਸ ਭੀਨੀ." (ਨਾਪ੍ਰ)
ਅਤਰਦਾਨਸੰਗ੍ਯਾ- ਇਤਰ ਰੱਖਣ ਦਾ ਪਾਤ੍ਰ (ਭਾਂਡਾ).
ਅਤਰਾਫ਼ਅਿ. اطراف ਤਿਰਫ ਦਾ ਬਹੁ ਵਚਨ। ੨. ਕਈ ਤਰਫਾ ਤੋਂ ਜਮਾ ਕੀਤਾ ਟੈਕਸ (ਮਹਿਸੂਲ). ੩. ਕਿਸੇ ਤਿਰਫ ਜਾਣ ਵਾਲੇ ਮਾਲ ਪੁਰ ਲਾਇਆ ਮਹਿਸੂਲ.
ਅਤਲਸੰਗ੍ਯਾ- ਸੱਤ ਪਾਤਾਲਾਂ ਵਿਚੋਂ ਪਹਿਲਾ (ਸਭ ਤੋਂ ਉੱਪਰਲਾ) ਪਾਤਾਲ.
ਅਤਲਸਅਿ. اطلس ਸੰਗਯਾ- ਇੱਕ ਪ੍ਰਕਾਰ ਦਾ ਰੇਸ਼ਮੀ ਚਮਕੀਲਾ ਵਸਤ੍ਰ. "ਸੋਏ ਰੂਮੀ ਤਲੇ ਲਾਲ ਡਾਰਕੈ ਅਤਲਸੈਂ." (ਹਿਸਨਾਵ) ਪੁਰਾਣੇ ਜ਼ਮਾਨੇ ਰੂਮੀ ਅਤਲਸ ਲ…
ਅੱਤਾਸੰ. अत्त्. ਸੰਗ੍ਯਾ- ਮਾਤਾ. ਮਾਂ। ੨. ਵਡੀ ਭੈਣ। ੩. ਕਰਤਾਰ, ਜੋ ਸਭ ਨੂੰ ਆਪਣੇ ਵਿੱਚ ਲੈ ਕਰਦਾ ਹੈ। ੪. ਸੰ. अतृ- ਅਤ੍ਰਿ. ਵਿ- ਖਾਣ ਵਾਲਾ. ਖਾਊ…
ਅਤਾਉੱਲਾਅਿ. عطاءالللہ ਵਿ- ਅੱਲਾ ਦਾ ਬਖਸ਼ਿਆ ਹੋਇਆ.
ਅਤਾਉੱਲਾ ਖ਼ਾਂਦੇਖੋ, ਗੁਲ ਖ਼ਾਨ। ੨. ਤਰਾਵੜੀ ਦਾ ਇੱਕ ਰਾਜਪੂਤ, ਜਿਸ ਨੇ ਬੰਦੇਬਹਾਦੁਰ ਅਤੇ ਖਾਲਸਾ ਦਲ ਦੇ ਨਾਸ਼ ਕਰਨ ਲਈ ਹੈਦਰੀ ਝੰਡੇ ਹੇਠ ਜਮਾ ਹੋਏ ਗਾਜ਼ੀਆਂ ਦਾ ਸਾ…
ਅਤਿਸਾਰਸੰਗ੍ਯਾ- ਤੱਤ (ਤਤ੍ਵ) ਨਿਚੋੜ। ੨. ਵੈਦ੍ਯਕ ਅਨੁਸਾਰ ਇੱਕ ਰੋਗ [اِسہال] ਇਸਹਾਲ. diarrhea. ਇਹ ਰੋਗ ਹਾਜ਼ਮਾ ਵਿਗੜਨ ਤੋਂ ਹੁੰਦਾ ਹੈ. ਜੋ ਲੋੜ ਤੋਂ…
ਅਤਾਈਅ਼. [عطائی] ਅ਼ਤ਼ਾਈ. ਵਿ- ਕਰਤਾਰ ਦੀ ਦਾਤ ਨਾਲ ਜਿਸ ਨੂੰ ਪ੍ਰਾਪਤ ਹੋਇਆ ਹੈ ਗ੍ਯਾਨ। ੨. ਜ਼ਬਰਦਸ੍ਤ. ਇਹ ਸ਼ਬਦ ਅ਼ਤ਼ੂ [عطوُ] ਤੋਂ ਬਣਿਆ ਹੈ. ਜਿਸ …
ਅਤਾਕਅ਼. [عتق] ਅ਼ਤਕ਼. ਵਿ- ਆਜ਼ਾਦ. ਬੰਧਨ ਰਹਿਤ. "ਪੁਨੀਤੰ ਅਤਾਕੰ." (ਅਕਾਲ)
ਅਤਾਤਵਿ- ਤਾਤ (ਪੁਤ੍ਰ) ਰਹਿਤ। ੨. ਤਾਤ (ਪਿਤਾ) ਰਹਿਤ। ੩. ਤਾਤ (ਈਰਖਾ) ਰਹਿਤ। ੪. ਅ਼. [اطِاعت] ਇਤ਼ਾਅ਼ਤ. ਸੰਗ੍ਯਾ- ਤਾਬੇਦਾਰੀ. ਆਗ੍ਯਾਪਾਲਨ.
ਅਤਾਨਵਿ- ਤ੍ਰਾਣ (ਰਖ੍ਯਾ) ਰਹਿਤ. ਜਿਸ ਦਾ ਕੋਈ ਰਕ੍ਸ਼੍ਕ ਨਹੀਂ. "ਅਤਾਨਸ੍ਚ." (ਗ੍ਯਾਨ) ਦੇਖੋ, ਤਾਨ.
ਅਤਾਪਵਿ- ਤਪ ਕਰਕੇ ਨਾ ਪ੍ਰਾਪਤ ਹੋਣ ਯੋਗ੍ਯ. "ਤਾਪ ਕੇ ਕਿਯੇ ਤੇ ਜੌਪੇ ਪਾਈਐ ਅਤਾਪ ਨਾਥ." (ਅਕਾਲ) ੨. ਬਿਨਾ ਸੰਤਾਪ. ਸ਼ਾਂਤ.
ਅਤਾਰਅ਼. [عّطار] ਅ਼ੱਤ਼ਾਰ. ਸੰਗ੍ਯਾ- ਇ਼ਤ਼ਰ ਬਣਾਉਣ ਵਾਲਾ. ਗਾਂਧੀ। ਅ਼ਰਕ਼ ਆਦਿ ਦਵਾਈਆਂ ਵੇਚਣ ਵਾਲਾ.
ਅਤਾਲੀਕਅ਼. [اتالیِق] ਤਲਕ਼ੀਨ (ਸਿਖ੍ਯਾ) ਦੇਣ ਵਾਲਾ. ਅਧ੍ਯਾਪਕ. ਗੁਰੂ. ਉਸਤਾਦ.
ਅਤਿ ਅਖੰਡ ਪਾਠਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਪਾਠ, ਜਿਸ ਨੂੰ ਇਕੱਲਾ ਪਾਠੀਆ ਇੱਕੇ ਆਸਨ ਬੈਠਕੇ ਸਮਾਪਤ ਕਰੇ, ਅਤੇ ਭੋਗ ਪੈਣ ਤੀਕ ਜਲ ਅੰਨ ਆਦਿ ਕੁਝ ਨਾ ਵਰਤੇ…
ਅਤਿਸਹਿਤਾਦੇਖੋ, ਅਤਸਹਿਤਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.