ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਅਤਰਵਿ- ਦੁਸਤਰ. ਜਿਸ ਦਾ ਤਰਣਾ ਔਖਾ ਹੋਵੇ. "ਅਤਰ ਤਰਿਓ ਨਹਿ ਜਾਈ." (ਗਉ ਬਾਵਨ ਕਬੀਰ) ੨. ਅ਼. [عِطر] ਇ਼ਤ਼ਰ. ਸੰਗ੍ਯਾ- ਸੁਗੰਧ ਦਾ ਸਾਰ. ਚੰਦਨ ਆਦਿ … ਅੰਤਰਸੰ. अन्तर. ਸੰਗ੍ਯਾ- ਫਾਸਲਾ. ਵਿੱਥ. ਤਫ਼ਾਵਤ। "ਨਿਸਿ ਦਿਨ ਅੰਤਰ ਜ੍ਯੋਂ ਅੰਤਰ ਬਖਾਨਿਯਤ." (ਭਾਗੁ) ੨. ਓਟ. ਪੜਦਾ. ਆਵਰਣ. "ਜਿਨ ਕਉ ਪਿਆਸ ਤੁਮਾਰੀ… ਅਤ੍ਰਸੰਗ੍ਯਾ- ਅਸਤ੍ਰ ਦਾ ਸੰਖੇਪ. "ਅਤ੍ਰ ਕੇ ਚਲੈਯਾ ਛਿਤਿ ਛਤ੍ਰ ਕੇ ਧਰੈਯਾ." (ਅਕਾਲ) ੨. ਕ੍ਰਿ. ਵਿ- ਇਸ ਥਾਂ. ਏਥੇ. ਅਤ੍ਰਿਸੰ. ਸੰਗ੍ਯਾ- ਬ੍ਰਹ੍‌ਮਾ ਦਾ ਮਾਨਸਪੁਤ੍ਰ ਇੱਕ ਰਿਖੀ, ਜਿਸ ਦੀ ਸਪ੍ਤ (ਸੱਤ) ਰਿੱਖੀਆਂ ਵਿੱਚ ਗਿਣਤੀ ਹੈ. ਇਸ ਦੀ ਇਸਤ੍ਰੀ ਦਾ ਨਾਉਂ ਅਨੁਸੂਯਾ ਹੈ. ਇਸ… ਅਤ੍ਰੀਦੇਖੋ, ਅਤ੍ਰਿ। ੨. ਅਸ੍‌ਤ੍ਰਿਨ ਦਾ ਸੰਖੇਪ. ਸ਼ਸਤ੍ਰਧਾਰੀ. ਅਸ੍‍ਤ੍ਰ ਰੱਖਣ ਵਾਲਾ. "ਯੁੱਧਵੇਤਾ ਅਤਿ ਅਤ੍ਰੀ." (ਪਾਰਸਾਵ) ਅੰਤ੍ਰਦੇਖੋ, ਅੰਤਰ। ੨. ਸੰ. अन्त्र. ਸੰਗ੍ਯਾ- ਆਂਦਰ. ਅੰਤੜੀ. ਆਂਤ, ਜੋ ਦੇਹ ਨੂੰ ਅਤਿ (ਬੰਧਨ) ਕਰੇ ਸੋ ਅੰਤ੍ਰ. ਅੰਤਰੀਵਿ- ਭੀਤਰੀ. ਅੰਦਰ ਦਾ. "ਅੰਤਰਿ ਰੋਗ ਮਹਾ ਦੁਖ." (ਮਾਰੂ ਸੋਲਹੇ ਮਃ ੩) ੨. ਹਿ. ਵਿ- ਭੀਤਰ. ਵਿੱਚ. "ਨਾਨਕ ਰਵਿ ਰਹਿਓ ਸਭ ਅੰਤਰਿ." (ਮਲਾ ਮਃ ੫) ੩… ਅੰਤਰ ਸਖਾਈਵਿ- ਦਿਲੀ ਦੋਸਤ. ਅੰਤਰੰਗ ਸਖਾ. "ਅੰਤਰ ਸਖਾਈ ਪ੍ਰਭੁ ਸੋਇ." (ਵਡ ਮਃ ੩) ਅੰਤਰ ਹਿਰਦੇਸੰਗਯਾ- ਅੰਤਹਕਰਣ. ਭੀਤਰੀ ਇੰਦਿ੍ਰਯ (ਇੰਦ੍ਰੀ). "ਜਿਸੁ ਅੰਤਰੁ ਹਿਰਦਾ ਸੁਧੁ ਹੈ." (ਬਿਹਾ ਮਃ ੪) ਅੰਤਰਗਤਸੰ. अन्तर्गत. ਵਿ- ਅੰਦਰ ਪ੍ਰਾਪਤ. ਅੰਤਰਗਤਿਸੰਗ੍ਯਾ- ਅੰਤਰ ਮੁਖੀ ਵ੍ਰਿੱਤਿ. ਵਿਸੇ ਵਿਕਾਰਾਂ ਤੋ ਹਟਕੇ ਮਨ ਦੇ ਇਸਥਿਤ ਹੋਣ ਦੀ ਕ੍ਰਿਯਾ. "ਮਨ ਤਨ ਅਰਪਿਓ ਅੰਤਰਗਤਿ ਕੀਨੀ." (ਗਉ ਅਃ ਮਃ ੧) ੨. … ਅੰਤਰਜਾਮਸੰ. अन्तर्यामिन- ਅੰਤਯੰਾਮੀ. ਵਿ- ਅੰਦਰ ਦੀ ਜਾਣਨ ਵਾਲਾ. ਮਨ ਦੀ ਬੁੱਝਣ ਵਾਲਾ। ੨. ਅੰਤਹਕਰਣ ਵਿੱਚ ਇਸਥਿਤ ਹੋਕੇ ਪ੍ਰੇਰਣਾ ਕਰਨ ਵਾਲਾ. "ਠਾਕੁਰ … ਅੰਤਰਜਾਮੀਸੰ. अन्तर्यामिन- ਅੰਤਰ੍‍ਯਾਮੀ. ਵਿ- ਅੰਦਰ ਦੀ ਜਾਣਨ ਵਾਲਾ. ਮਨ ਦੀ ਬੁੱਝਣ ਵਾਲਾ। ੨. ਅੰਤਹਕਰਣ ਵਿੱਚ ਇਸਥਿਤ ਹੋਕੇ ਪ੍ਰੇਰਣਾ ਕਰਨ ਵਾਲਾ. "ਠਾਕੁ… ਅੰਤਰ ਧਾਨਸੰ. अन्तर्द्घान. ਸੰਗ੍ਯਾ- ਦੁਰਾਉ. ਛਿਪਾਉ. ਅਦਰਸ਼ਨ। ੨. ਵਿ- ਗੁਪਤ. ਲੋਪ. ਗ਼ਾਇਬ. ਅੰਤਰ ਧਿਆਨਦੇਖੋ, ਅੰਤਰ ਧਾਨ। ੨. ਸੰਗ੍ਯਾ- ਆਤਮਾ ਦਾ ਮਨ ਵਿੱਚ ਕੀਤਾ ਧਿਆਨ. ਮਾਨਸਿਕ ਧ੍ਯਾਨ. ਅੰਤਰ ਭਾਵਸੰ. अन्तर्भाव. ਸੰਗ੍ਯਾ- ਦਿਲ ਦਾ ਮਤਲਬ ਮਨਸ਼ਾ. ਅਭਿਪ੍ਰਾਯ। ੨. ਵਿੱਚ ਸਮਾਉਣਾ. ਅੰਦਰ ਪ੍ਰਾਪਤ ਹੋਣਾ। ੩. ਵਿਨਾਸ਼. ਅਭਾਵ. ਅੰਤਰ ਭੂਤਸੰ. अन्तर्भूत. ਵਿ- ਅੰਦਰ ਹੋਇਆ ਹੋਇਆ. ਸ਼ਾਮਿਲ। ੨. ਸੰਗ੍ਯਾ- ਜੀਵਾਤਮਾ. ਅੰਤਰ ਮਲਸੰ. अन्तर्मल. ਸੰਗ੍ਯਾ- ਮਨ ਦੀ ਮੈਲ. ਅੰਤਹਕਰਣ ਦੀ ਮਲੀਨਤਾ। ੨. ਉਦਰ (ਪੇਟ) ਦੀ ਮੈਲ. ਅੰਤਰ ਮੁਖਸੰ. अन्तर्मुख. ਵਿ- ਮਨ ਦੇ ਵੇਗ ਨੂੰ ਬਾਹਰੋਂ ਰੋਕਕੇ ਅੰਦਰ ਕਰਨ ਵਾਲਾ. ੨. ਅੰਦਰ ਵੱਲ ਮੂੰਹ ਵਾਲਾ. ਜਿਸ ਦਾ ਮੁਖ ਅੰਦਰ ਨੂੰ ਹੈ. ਅੰਤਰ ਲਾਪਿਕਾਸੰ. अन्तर्लापिका. ਸੰਗ੍ਯਾ- ਇੱਕ ਕਾਵ੍ਯਾਲੰਕਾਰ. ਦੇਖੋ, ਪ੍ਰਹੇਲਿਕਾ. ਅੰਤਰਵੇਦਸੰ. अन्तर्वेद. ਵਿ- ਉਹ ਦੇਸ, ਜਿਸ ਵਿੱਚ ਜੱਗ ਦੀਆਂ ਵੇਦੀਆਂ ਹੋਣ। ੨. ਸੰਗ੍ਯਾ- ਗੰਗਾ ਅਤੇ ਯਮੁਨਾ (ਜਮਨਾ) ਦੇ ਵਿਚਕਾਰ ਦਾ ਦੇਸ਼, ਜਿਸ ਨੂੰ ਬ੍ਰਹ… ਅੰਤਰਵੇਦੀਵਿ- ਅੰਤਰਵੇਦ ਦੇ ਰਹਿਣ ਵਾਲਾ. ਦੇਖੋ, ਅੰਤਰਵੇਦ. ਬ੍ਰਹ੍‌ਮਾਵਰਤ ਦਾ ਵਸਨੀਕ. ਅੰਤਰਾਸੰਗ੍ਯਾ- ਟੇਕ (ਸ੍‍ਥਾਈ- ਰਹਾਉ) ਦੀਆਂ ਤੁਕਾਂ ਤੋਂ ਭਿੰਨ, ਸ਼ਬਦ ਦੀਆਂ ਬਾਕੀ ਤੁਕਾਂ. ਉਹ ਪਦ ਅਤੇ ਵਾਕ, ਜੋ ਰਹਾਉ ਦੀ ਤੁਕ ਦੇ ਅੰਦਰ ਗਾਏ ਜਾਣ। ੨. ਫ… ਅੰਤਰਿਛਸੰ. अन्तरिक्ष्ा. ਸੰਗਯਾ- ਪਿ੍ਰਥਵੀ ਅਤੇ ਸੁਰਗ ਦੇ ਵਿਚਕਾਰਲਾ ਦੇਸ਼। ੨. ਆਕਾਸ਼। ੩. ਪਰਲੋਕ. "ਅੰਤਰੀਛ ਭਏ ਪਾਛੇ ਲੋਕ ਪਛਤਾਤ ਹੈਂ." (ਭਾਗੁ ਕ) … ਅਂਤਰੀਯਸੰ. अन्तरीय. ਵਿ- ਅੰਤਰਲਾ. ਭੀਤਰੀ। ੨. ਸੰਗਯਾ- ਤੇੜ ਦਾ ਵਸਤ੍ਰ. ਕੱਛ ਧੋਤੀ ਆਦਿਕ. ਅੰਤਰੁ ਹਿਰਦਾਦੇਖੋ, ਅੰਤਰ ਹਿਰਦਾ. ਅੰਤਰੰਗਸੰ. अन्तरङ्ग. ਵਿ- ਦਿਲੀ. ਜਿਗਰੀ। ੨. ਭੀਤਰੀ. ਅੰਦਰਲਾ. ਅੰਤਰੰਗ ਸਭਾਖ਼ਾਸ ਮੈਂਬਰਾਂ ਦੀ ਸਭਾ. ਪ੍ਰਬੰਧ ਕਰਨ ਵਾਲੇ ਸਭਾਸਦਾਂ ਦੀ ਮੰਡਲੀ. ਅਤਰ ਸਿੰਘਸਰਦਾਰ ਅਮੀਰ ਸਿੰਘ ਸੰਧਾਵਾਲੀਏ ਦਾ ਪੁਤ੍ਰ ਅਤੇ ਲਹਿਣਾ ਸਿੰਘ ਦਾ ਭਾਈ. ਕੌਰ ਨੌਨਿਹਾਲ ਸਿੰਘ ਦੇ ਮਰਣ ਵਿਛੋਂ ਸੰਧਾਵਾਲੀਏ, ਮਹਾਰਾਣੀ ਚੰਦ ਕੌਰ (ਮਹਾਰ… ਅਤਰਕਸੰ. अतर्क्य. ਵਿ- ਜਿਸ ਪੁਰ ਤਰਕ (ਹੁੱਜਤ ਅਤੇ ਸ਼ੰਕਾ) ਨਾ ਹੋ ਸਕੇ. "ਤੋਰ ਅਤਰਕ ਗਿਰਾ ਰਸ ਭੀਨੀ." (ਨਾਪ੍ਰ) ਅਤਰਕ੍ਯਸੰ. अतर्क्य. ਵਿ- ਜਿਸ ਪੁਰ ਤਰਕ (ਹੁੱਜਤ ਅਤੇ ਸ਼ੰਕਾ) ਨਾ ਹੋ ਸਕੇ. "ਤੋਰ ਅਤਰਕ ਗਿਰਾ ਰਸ ਭੀਨੀ." (ਨਾਪ੍ਰ) ਅਤਰਦਾਨਸੰਗ੍ਯਾ- ਇਤਰ ਰੱਖਣ ਦਾ ਪਾਤ੍ਰ (ਭਾਂਡਾ). ਅਤਰਾਫ਼ਅਿ. ⁧اطراف⁩ ਤਿਰਫ ਦਾ ਬਹੁ ਵਚਨ। ੨. ਕਈ ਤਰਫਾ ਤੋਂ ਜਮਾ ਕੀਤਾ ਟੈਕਸ (ਮਹਿਸੂਲ). ੩. ਕਿਸੇ ਤਿਰਫ ਜਾਣ ਵਾਲੇ ਮਾਲ ਪੁਰ ਲਾਇਆ ਮਹਿਸੂਲ. ਅਤ੍ਰਟਾਵਿ- ਤ੍ਰੁਟਿ ਰਹਿਤ. ਅਟੁੱਟ. ਅਤ੍ਰਪਤ੍ਰਸੰ. ਆਤਪਤ੍ਰ. ਸੰਗ੍ਯਾ- ਆਤਪ (ਧੁੱਪ) ਤੋਂ ਬਚਾਉਣ ਵਾਲਾ ਛਤ੍ਰ। ੨. ਰਾਜ੍ਯ ਚਿੰਨ੍ਹ ਛਤ੍ਰ. "ਅਤ੍ਰਪਤ੍ਰ ਕਹਿ ਸੀਸ ਢੁਰਾਯੋ." (ਵਿਚਿਤ੍ਰ) ਅਤ੍ਰਿਸੁਤਸੰਗਯਾ- ਅਤਿ੍ਰ ਦਾ ਪੁਤ੍ਰ ਦੱਤਾਤ੍ਰੇਯ। ੨. ਦੁਰਵਾਸਾ। ੩. ਸੋਮ. ਅਤ੍ਰਿਜਸੰਗ੍ਯਾ- ਅਤ੍ਰਿ ਦਾ ਪੁਤ੍ਰ ਦੱਤਾਤ੍ਰੇਯ। ੨. ਦੁਰਵਾਸਾ। ੩. ਸੋਮ. ਅਤ੍ਰਿਤਨਯਸੰਗ੍ਯਾ- ਅਤ੍ਰਿ ਦਾ ਪੁਤ੍ਰ ਦੱਤਾਤ੍ਰੇਯ। ੨. ਦੁਰਵਾਸਾ। ੩. ਸੋਮ. ਅਤ੍ਰਿਪਤਸੰ. अतृप्त. ਵਿ- ਨਾ ਰੱਜਿਆ ਹੋਇਆ. ਭੁੱਖਾ। ੨. ਸੰਤੋਖ ਰਹਿਤ. ਲੋਭੀ. ਅਤ੍ਰਿਪਤਿਤ੍ਰਿਪਤਿ ਦੇ ਵਿਰੁੱਧ. ਦੇਖੋ, ਅਤਿਪਤਿ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.