ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਅਸਲਅ਼. [اصل] ਅਸਲ. ਵਿ- ਖਰਾ. ਸੱਚਾ. ਦੇਖੋ, ਅਸਲਿ। ੨. ਸੰਗ੍ਯਾ- ਜੜ. ਮੂਲ. ਦੇਖੋ, ਅਸੁਲੂ. ੩. ਮੂਲ ਧਨ. ਪੂੰਜੀ। ੪. ਕੁਲ. ਵੰਸ਼। ੫. ਪ੍ਰਤਿਸ੍ਠਾ…
ਅਸਲਿਕ੍ਰਿ. ਵਿ- ਅਸਲੋਂ. ਵਾਸਤਵ ਵਿੱਚ. ਦਰ ਹ਼ਕ਼ੀਕਤ. "ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ." (ਸਵਾ ਮਃ ੧) ਦੇਖੋ, ਅਸਲ ੧.
ਅਸਲਮਅ਼. [اسلم] ਵਿ- ਬਹੁਤ ਸਾਦਾ। ੨. ਬਹੁਤ ਨੇਕ। ੩. ਬਹੁਤ ਸਲਾਮਤ.
ਅਸਲਮ ਖ਼ਾਂਦੇਖੋ, ਇਸਲਾਮ ਖ਼ਾਂ.
ਅਸ੍ਲੀਲਸੰ. ਵਿ- ਜੋ ਸ਼ਲੀਲ (ਸ਼ੋਭਾ ਵਾਲਾ) ਨਹੀਂ. ਨਿੰਦਿਤ। ੨. ਸੰਗਯਾ- ਲੱਜਾ ਪੈਦਾ ਕਰਨ ਵਾਲਾ ਵਾਕਯ। ੩. ਗੰਵਾਰੀ ਬੋਲੀ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.