ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਅਵਧਿਸੰ. ਸੰਗ੍ਯਾ- ਹੱਦ. ਸੀਮਾ। ੨. ਮੁਕੱ਼ਰਰ ਕੀਤਾ ਵੇਲਾ. ਮਯਾਦ (ਮਿਆਦ). ੩. ਉਮਰ. ਆਯੁ। ੪. ਮਰਨ ਦਾ ਵੇਲਾ. ਅਵਧਸੰਗ੍ਯਾ- ਕੋਸ਼ਲ ਦੇਸ਼. ਔਧ। ੨. ਕੋਸ਼ਲ ਦੇਸ਼ ਦੀ ਪ੍ਰਧਾਨ ਨਗਰੀ. ਅਯੋਧ੍ਯਾ। ੩. ਦੇਖੋ, ਅਵਧਿ. "ਦਿਨ ਦਿਨ ਅਵਧ ਘਟਤੁ ਹੈ." (ਸ੍ਰੀ ਕਬੀਰ) ੪. ਦੇਖੋ, ਅਵ… ਅਵਧਿਸਸੰਗ੍ਯਾ- ਅਵਧ- ਈਸ਼. ਅਯੋਧ੍ਯਾਪਤਿ ਦਸ਼ਰਥ. "ਅਵਧਿਸ ਗਾਜਹਿਂਗੇ." (ਰਾਮਾਵ) ਅਵਧਨਸੰ. ਸੰਗਯਾ- ਮਨ ਦਾ ਲਗਾਉ. ਸਮਾਧਿ। ੨. ਧਯਾਨ. ਚੌਕਸੀ। ੩. ਆਧਾਨ. ਗਰਭ. "ਤਾਕੋ ਪਤਿ ਮਰਗਯੋ ਜਬ ਤਾਹਿ ਰਹਯੋ ਅਵਧਾਨ." (ਚਰਿਤ੍ਰ ੧੫) ਅਵਧੂਤਸੰ. ਵਿ- ਕੰਪਨ ਕਰਾਇਆ (ਕੰਬਾਇਆ ਹੋਇਆ). ਝਾੜਿਆ ਹੋਇਆ। ੨. ਨਾਸ਼ ਹੋਇਆ। ੩. ਸੰਗ੍ਯਾ- ਉਹ ਪੁਰਖ, ਜਿਸ ਨੇ ਕੁਕਰਮ ਝਾੜ ਸਿੱਟੇ ਹਨ. ਸਾਧੁ। ੪. ਤ੍ਯਾਗ… ਅਵਧੂਤਨੀਅਵਧੂਤ. ਇਸਤ੍ਰੀ. ਸੰਨਯਾਸ ਧਾਰਨ ਵਾਲੀਆ ਇਸਤ੍ਰੀਆ, ਜੋ ਸ਼ਰੀਰ ਤੇ ਸੁਆਹ ਮਲਦੀਆ ਹਨ ਅਥਵਾ ਫਕੀਰੀ ਲਿਬਾਸ ਵਿੱਚ ਰਹਿੰਦੀਆ ਹਨ, ਉਹ ਅਵਧੂਤਾਨੀਆ ਕਹਾਉਂ… ਅਵਧੇਸ਼ਸੰਗਯਾ- ਅਵਧ- ਈਸ਼. ਅਵਧ ਦਾ ਈਸ਼੍ਵਰ. ਰਾਜਾ ਦਸ਼ਰਥ। ੨. ਰਾਮਚੰਦ੍ਰ ਜੀ. ਅਵਧ੍ਯਸੰ. ਵਿ- ਜੋ ਵਧ (ਮਾਰਣ) ਯੋਗ੍ਯ ਨਾ ਹੋਵੇ. ਦੇਖੋ, ਅਬਧ੍ਯ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.