ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਅਟਾਸੰ. अट्ट- ਅੱਟ. ਸੰਗ੍ਯਾ- ਅੱਟਾਲਿਕਾ. ਅਟਾਰੀ ਉੱਪਰਲੀ ਮੰਜ਼ਿਲ ਦਾ ਹਵਾਦਾਰ ਚੌਬਾਰਾ. ਦੇਖੋ, ਅੰ. Attic.
ਅੱਟਾਸੰਗ੍ਯਾ- ਅਟੇਰਨ ਪੁਰ ਲਪੇਟਿਆ ਸੂਤ ਦਾ ਗੁੱਛਾ- ੨ ਤਖ਼ਮੀਨਾ. ਅੰਦਾਜ਼ਾ.
ਅਟਾਕਸੰਗ੍ਯਾ- ਢਾਲ. ਸ਼ਸਤ੍ਰ ਨੂੰ ਓਟਣ ਵਾਲੀ "ਅਟਾਕ ਓਟੈ." (ਰਾਮਾਵ)
ਅਟਾਟਵਿ- ਕੁਲ ਗੋਤ੍ਰ ਰਹਿਤ. ਦੇਖੋ, ਟਾਟ. "ਅਟਾਟਸ੍ਚ." (ਗ੍ਯਾਨ)
ਅਟਾਰਵਿ- ਟਲਣ ਤੋਂ ਬਿਨਾ. ਅਚਲ. ਕ਼ਾਯਮ. "ਹਰਿ ਸਿਮਰਤ ਅਮਰ ਅਟਾਰੇ." (ਮਾਰੂ ਮਃ ੫)
ਅਟਾਰੀਅੱਟਾਲਿਕਾ. ਦੇਖੋ, ਅਟਾ. ੨. ਅੰਮ੍ਰਿਤਸਰ ਜਿਲੇ ਦਾ ਇੱਕ ਨਗਰ. ਇਸ ਥਾਂ ਦੇ ਸਰਦਾਰ ਸਿੱਧੂ ਗੋਤ ਦੇ ਜੱਟ ਹਨ. ਜਿਨ੍ਹਾਂ ਵਿੱਚੋਂ ਧਰਮ ਵੀਰ ਪਰਮ ਰਾਜਭਗ…
ਅਟਾਲਵਿ- ਟਲਣ ਤੋਂ ਬਿਨਾ. ਅਮਿਟ. "ਤੋਹਿ ਭਾਗ ਮੇ ਲਿਖ੍ਯੋ ਅਟਾਲ." (ਗੁਪ੍ਰਸੂ) ੨. ਸੰ. अट्टाल- ਅੱਟਾਲ. ਸੰਗ੍ਯਾ- ਬੁਰਜ। ੩. ਢੇਰ. ਅੰਬਾਰ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.