ਬਾਇਬਿਲ

ਯੂ. Bible ਸੰਗ੍ਯਾ- ਪੁਸ੍ਤਕ. ਗ੍ਰੰਥ। ੨. ਮੂਸਾਈ ਅਤੇ ਈਸਾਈ ਮਤ ਵਾਲਿਆਂ ਦਾ ਧਰਮਗ੍ਰੰਥ, ਜਿਸ ਵਿੱਚ ਤੌਰੇਤ, ਅੰਜੀਲ ਆਦਿ ਕਈ ਗ੍ਰੰਥਾਂ ਦਾ ਸੰਗ੍ਰਹ ਹੈ. ਇਹ ਦੂਜੀ ਈਸਵੀ ਸਦੀ ਦੇ ਅੰਤ ਅਤੇ ਤੀਜੀ ਦੇ ਆਰੰਭ ਵਿੱਚ ਯੂਨਾਨੀ ਭਾਸਾ ਵਿੱਚ ਲਿਖਿਆ ਗਿਆ ਸੀ. ਹੁਣ ਇਸ ਦਾ ਅਨੁਵਾਦ ਸੰਸਾਰ ਦੀਆਂ ਅਨੇਕ ਗਿਆ ਬੋਲੀਆਂ ਵਿੱਚ ਹੋ ਗਿਆ ਹੈ. ਇਸ ਦੇ ਮੁੱਖ ਦੋ ਭਾਗ ਹਨ- ਤਉਰੇਤ ਜ਼ੱਬੂਰ ਆਦਿ Old Testament ਅਤੇ ਅੰਜੀਲ New Testament. ਬਾਇਬਲ ਨੂੰ ਕ਼ੁਰਾਨ ਵਿੱਚ ਭੀ ਇਲਹਾਮੀ ਕਿਤਾਬ ਮੰਨਿਆ ਹੈ.

ਮਹਾਨ ਕੋਸ਼ — ਭਾਗ ੪, ਪੰਨਾ ੯੨

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.