ਵ੍ਯਾਜੁ
ਉਕਤਿ ਤਾਂਕੋ ਕਹਿਤ ਭੂਸ਼ਣ ਸੁਕਵਿ ਅਨੂਪ.
(ਸ਼ਿਵਰਾਜਭੂਸ਼ਣ)
ਇਸ ਦਾ ਛੇਕਾਪਨ੍ਹਤਿ ਤੋਂ ਇਤਨਾ ਹੀ ਭੇਦ ਹੈ ਕਿ ਛੇਕਾਪਨ੍ਹਤਿ ਵਿੱਚ ਨਿਸ਼ੇਧ ਪੂਰਵਕ ਬਾਤ ਛਿਪਾਈ ਜਾਂਦੀ ਹੈ, ਅਤੇ ਵ੍ਯਾਜੋਕ੍ਰਿ
ਵਿੱਚ ਬਿਨਾ ਨਿਸ਼ੇਧ ਕੀਤੇ ਛੁਪਾਉ ਕੀਤਾ ਜਾਂਦਾ ਹੈ.
ਉਦਾਹਰਣ-
ਦੁਨੀਚੰਦ ਸੰਗਤਿ ਮੈ ਭਾਖੈ, ਸੁਨੋ ਮੇਰੇ ਭਾਈ!
ਟਾਂਗ ਮੇਰੀ ਟੂਟੀ ਯਾਂਕੀ ਚਿੰਤਾ ਨਹਿ ਮਨ ਮੇ,
ਪਰ ਜਸਵਾਲੀਏ ਕੋ ਹਾਥੀ ਮਾਰ ਫੇਰ੍ਯੋ ਅਰੁ
ਮੇਰੇ ਹਾਥ ਸੋਏ ਵੈਰੀ ਅਨਿਕ ਨਿਧਨ ਮੇ.
ਦੁਨੀਚੰਦ ਆਨੰਦਪੁਰ ਦੇ ਜੰਗ ਤੋਂ ਡਰਕੇ ਰਾਤ ਨੂੰ ਕੰਧ ਟੱਪਕੇ ਭੱਜਿਆ ਅਰ ਟੰਗ ਤੁੜਾਈ, ਪਰ ਲੋਕਾਂ ਦੇ ਸਵਾਲ ਕਰਨ ਤੋਂ ਪਹਿਲਾਂ
ਹੀ ਆਖਦਾ ਹੈ ਕਿ ਹਾਥੀ ਨਾਲ ਜੰਗ ਕਰਦੇ ਅਰ ਵੈਰੀਆਂ ਨਾਲ ਲੜਦੇ ਜੇ ਮੇਰੀ ਟੰਗ ਭੀ ਟੁੱਟ ਗਈ ਹੈ, ਤਦ ਮੈਨੂੰ ਕੁਝ ਚਿੰਤਾ
ਨਹੀਂ, ਕਿਉਂਕਿ ਮੈਂ ਯੋਧਾ ਦਾ ਧਰਮ ਨਿਬਾਹਿਆ ਹੈ ਅਰ ਮੇਰੇ ਹੱਥੋਂ ਅਨੰਤ ਵੈਰੀ ਨਿਧਨ (ਜੰਗ) ਵਿੱਚ ਸੁੱਤੇ ਹਨ.
ਆੱਤ; ਵਿ- ਤੋੜਿਆ ਹੋਇਆ। ੨. ਖੁਲ੍ਹਾ. ਚੌੜਾ। ੩. ਪਸਾਰਿਆ (ਟੱਡਿਆ) ਹੋਇਆ.
ਮਹਾਨ ਕੋਸ਼ — ਭਾਗ ੪, ਪੰਨਾ ੭੫੯