ਲੈਲਾਘੋੜਾ

ਇਹ ਘੋੜਾ, ਸੁਲਤਾਨ ਮੁਹ਼ੰਮਦ ਬਾਰਕਜ਼ਈ ਪੇਸ਼ਾਵਰ ਦੇ ਹਾਕਿਮ ਪਾਸ ਸੀ. ਮਹਾਰਾਜਾ ਰਣਜੀਤ ਸਿੰਘ ਨੇ ਇਸ ਘੋੜੇ ਦੀ ਤਾਰੀਫ ਸੁਣਕੇ ਲੈਣ ਲਈ ਬਹੁਤ ਜਤਨ ਕੀਤੇ, ਅੰਤ ਨੂੰ ਸੰਮਤ ੧੮੮੫ ਵਿੱਚ ਮਹਾਰਾਜਾ ਨੂੰ ਸਫਲਤਾ ਪ੍ਰਾਪਤ ਹੋਈ. C. A. Huegel ਆਪਣੇ ਸਫਰਨਾਮੇ ਵਿੱਚ ਲਿਖਦਾ ਹੈ ਕਿ ਲੈਲਾ ਘੋੜਾ ਬਹੁਤ ਹੀ ਸੁੰਦਰ ਅਤੇ ਚਾਲਾਕ ਹੈ. ਇਸ ਦਾ ਰੰਗ ਕੁਮੈਤ. ਉਮਰ ਤੇਰਾਂ ਸਾਲ ਅਤੇ ਕੱਦ ਸੋਲਾਂ ਮੁੱਠੀ ਹੈ. ਮਹਾਰਾਜਾ ਨੇ ਇਸ ਦਾ ਰਤਨਾਂ ਨਾਲ ਜੜਾਊ ਸਾਜ ਬਹੁਮੁੱਲਾ ਬਣਵਾਇਆ ਸੀ,¹ ਅਤੇ ਇਸ ਤੇ ਸਵਾਰ ਹੋਕੇ ਬਹੁਤ ਪ੍ਰਸੰਨ ਹੋਇਆ ਕਰਦੇ.

ਮਹਾਨ ਕੋਸ਼ — ਭਾਗ ੪, ਪੰਨਾ ੬੬੦

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.