ਬੱਛੇ
ਬੱਚਾ ਦਾ ਬਹੁ ਵਚਨ। ੨. ਜਿਲਾ ਗੁੱਜਰਾਵਾਲਾ, ਤਸੀਲ. ਥਾਣਾ ਹਾਫਜਾਬਾਦ. ਰੇਲਵੇ ਸਟੇਸ਼ਨ 'ਕਾਲੇਕੇ' ਤੋਂ ਪੰਜ ਮੀਲ ਦੇ ਕਰੀਬ ਪੂਰਵ ਇੱਕ ਪਿੰਡ ਹੈ. ਇਸ ਤੋਂ ਚੜੀਦੇ ਵੱਲ ਕੋਲੇ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਹਾਫਜਾਬਾਦ ਤੋਂ ਇੱਥੇ ਆਏ ਅਤੇ ਥੋੜਾ ਸਮਾ ਵਿਰਾਜਕੇ ਧਰਮ ਉਪਦੇਸ਼ ਕੀਤਾ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ਮੇਲਾ ਵੈਸਾਖੀ ਅਤੇ ਨਿਮਾਣੀ ਏਕਾਦਸ਼ੀ ਨੂੰ ਜੁੜਦਾ ਹੈ. ਇਸ ਗੁਰਦ੍ਵਾਰੇ ਨਾਲ ੪੦ ਮੁਰੱਬੇ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਹੈ.
ਮਹਾਨ ਕੋਸ਼ — ਭਾਗ ੪, ਪੰਨਾ ੫੯