ਰਾਣੀ ਕਾ ਰਾਏਪੁਰ

ਇੱਕ ਪੁਰਾਣਾ ਕਸਬਾ, ਜੋ ਜਿਲਾ ਅੰਬਾਲਾ, ਤਸੀਲ ਨਰਾਇਨਗੜੀ ਵਿੱਚ ਹੈ. ਇੱਥੇ ਰਾਉ ਬਲਦੇਵਸਿੰਘ ਦੇ ਕਿਲੇ ਅੰਦਰ ਦਸ਼ਮੇਸ਼ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਦੇ ਆਉਣ ਸਮੇਂ ਰਾਜਾ ਫਤੇਸਿੰਘ ਸੀ. ਉਸ ਨੇ ਪੜੋਸੀ ਪਠਾਣਾ ਤੋਂ ਡਰਦੇ ਗੁਰੂ ਜੀ ਨੂੰ ਠਹਿਰਨ ਨਹੀਂ ਦਿੱਤਾ ਸੀ. ਗੁਰੂ ਸਾਹਿਬ ਮਾਣਕਟਬਰੇ ਜਾ ਠਹਿਰੇ. ਰਾਜਾ ਫਤੇਸਿੰਘ ਦੀ ਰਾਣੀ ਨੂੰ ਪਤਾ ਲੱਗਾ, ਤਾ ਉਸ ਨੇ ਗੁਰੂ ਜੀ ਨੂੰ ਬੇਨਤੀ ਕਰਕੇ ਬੁਲਾਇਆ ਅਰ ਪ੍ਰਸਾਦ ਛਕਾਇਆ, ਤਦ ਤੋਂ ਗੁਰੂ ਜੀ ਦੇ ਵਚਨ ਨਾਲ "ਰਾਣੀ ਕਾ ਰਾਇਪੁਰ" ਮਸ਼ਹੂਰ ਹੋਇਆ. ਰਾਣੀ ਨੂੰ ਗੁਰੂ ਜੀ ਨੇ ਖੰਡਾ ਬਖਸ਼ਿਆ ਸੀ, ਜੋ ਹੁਣ ਉਸ ਦੀ ਅੌਲਾਦ ਪਾਸ ਨਹੀਂ ਹੈ. ਰਾਜਾ ਫਤੇਸਿੰਘ ਤੋਂ ਸੱਤਵੀਂ ਪੀੜੀੀ ਰਾਉ ਬਲਦੇਵ ਸਿੰਘ ਹੈ. ਗੁਰਦ੍ਵਾਰੇ ਦੀ ਹਾਲਤ ਢਿੱਲੀ ਹੈ. 1095 ਕਲਿਦਾਸ ਨੇ ਰਘੁਵੰਸ਼ ਵਿੱਚ ਇਹ ਨਾਮ ਵਰਤਿਆ ਹੈ- अात्मा संरक्ष्िातः सुह्मै र्वृत्ति अाश्र्िात्व वैतसीम्। (ਸਰਗ ੪, ਸ਼ਃ ੩੫) ਸੁਹਮ (ਰਾਝਾ) ਨਿਵਾਸੀ ਲੋਕਾ ਨੇ ਆਪਣੀ ਰਖਯਾ ਬੈਤ ਵਾਙ ਝੁਕਕੇ ਕਰ ਲਈ.

ਮਹਾਨ ਕੋਸ਼ — ਭਾਗ ੪, ਪੰਨਾ ੫੬੦

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.