ਜੇਗਰੂਢ

ਸੰ. ਸੰਗਯਾ- ਉਹ ਸ਼ਬਦ, ਜਿਸ ਦੀ ਯੋਗ ਅਤੇ ਰੂਢ ਸ਼ਕਤਿ ਹੋਵੇ. ਅਵਯਵ ਅਤੇ ਸਮੂਦਾਯ ਸ਼ਕਤਿ ਵਾਲਾ. ਯੋਗ (ਅਵਯਵ) ਸ਼ਕਤਿ ਉਹ ਹੈ, ਜੋ ਧਾਤੁ ਅਤੇ ਪ੍ਰਤਯਯ ਨਾਲ ਅਰਥ ਦਾ ਬੋਧ ਕਰਾਵੇ, ਜੈਸੇ- ਪੰਕਜ. ਪੰਕ (ਚਿੱਕੜ) ਤੋਂ ਪੈਦਾ ਹੋਣ ਵਾਲਾ ਰੂਢ (ਸਮੁਦਾਯ) ਸ਼ਕਤਿ ਉਹ ਹੈ, ਜੋ ਬਿਨਾ ਧਾਤੁ ਆਦਿ ਵਿਚਾਰ ਦੇ ਸਾਰੇ ਸ਼ਬਦ ਦਾ ਅਰਥ ਮੰਨ ਲਿਆ ਜਾਵੇ, ਜੈਸੇ- ਪੰਕਜ, ਜੇ ਇੱਥੇ ਪੱਕ (ਚਿੱਕੜ) ਤੋਂ ਪੈਦਾ ਹੋਇਆ ਅਰਥ ਮੰਨੀਏ, ਤਦ ਡੀਲਾ ਧਾਨਿ ਆਦਿ ਅਨੰਤ ਹਨ, ਪਰ ਪੰਕਜ ਸ਼ਬਦ ਤੋਂ ਕੇਵਲ ਕਮਲ ਦਾ ਅਰਥ ਜਾਣਿਆ ਗਿਆ, ਇਸ ਲਈ ਪੰਕਜ ਸ਼ਬਦ ਯੋਗਰੂਢ ਹੈ.

ਮਹਾਨ ਕੋਸ਼ — ਭਾਗ ੪, ਪੰਨਾ ੫੦੬

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.