ਯੁਕ੍ਤਿ
ਸੰ. ਸੰਗਯਾ- ਅਨੁਮਾਨ। ੨. ਦਲੀਲ। ੩. ਮੇਲ. ਮਿਲਾਪ। ੪. ਯੋਗਯਤਾ। ੫. ਰੀਤਿ. ਢੰਗ। ੬. ਚਤੁਰਾਈ। ੭. ਇੱਕ ਅਰਥਾਲੰਕਾਰ. ਚਤੁਰਾਈ ਦੀ ਹਿਯਾ ਨਾਲ ਮਨ ਦਾ ਭਾਵ ਪ੍ਰਗਟ ਕੀਤਾ ਅਥਵਾ ਛੁਪਾਇਆ ਜਾਵੇ, ਇਹ "ਯੁਕਿਤ" ਅਲੰਕਾਰ ਦਾ ਰੂਪ ਹੈ. ਮਰਮ ਛਪਾਵੈ ਕਰ ਹਿਯਾ ਸੰਗਿ ਸੁਮਤਿ ਵਯਾਪਾਰ, ਅਲੰਕਾਰ ਤਹਿਂ ਯੁਕਿਤ ਵਰ ਵਰਣਤ ਰਸਅਵਤਾਰ. (ਰਾਮਚੰਦ੍ਰਭੂਸਣ) ਉਦਾਹਰਣ- ਪੁਤ੍ਰ ਮਰਣ ਪੰਡਿਤ ਸੁਨਯੋ ਬਹੀ ਨੈਨ ਜਲਧਾਰ, ਗੋਪਨ ਹਿਤ ਵੈਰਾਗ ਕੇ ਕਰੇ ਸ਼ਲੋਕ ਉਚਾਰ. ਪੰਡਿਤ ਨੇ ਇਹ ਜਾਣਕੇ ਕਿ ਲੋਕ ਮੈਨੂੰ ਆਗਯਾਨੀ ਨਾ ਜਾਣਨ, ਵੈਰਾਗਪੂਰਿਤ ਸ਼ਲੋਕ ਪੜੀਨੇ ਸ਼ੁਰੂ ਕੀਤੇ, ਜਿਸ ਤੋਂ ਸਭ ਨੇ ਜਾਣਿਆ ਕਿ ਪੰਡਿਤ ਕੈਸਾ ਅਿਾਮਿਲ ਹੈ ਕਿ ਵੈਰਾਗ ਦੇ ਵਾਕ ਪੜੀਦੇ ਹੀ ਨੇਤ੍ਰਾ ਤੋਂ ਜਲਧਾਰਾ ਬਹਿ ਚਲੀ. (ਅ) ਕਿਸੀ ਬਾਤ ਨੂੰ ਦਲੀਲ ਨਾਲ ਖੰਡਨ ਮੰਡਨ ਕਰਨਾ, "ਯੁਕਿਤ" ਦਾ ਦੂਜਾ ਰੂਪ ਹੈ. ਖੰਡਨ ਮੰਡਨ ਜਹਾ ਹ੍ਵੈ ਯੁਕਿਤ ਉਕਿਤ ਕੀ ਬਾਤ, ਹਰਿਵਿ੍ਰਜੇਸ਼ ਭੂਸਣ ਤਹਾ ਯੁਕਿਤ ਅਹੈ ਵਿਖਯਾਤ. ਉਦਾਹਰਣ- ਜੌ ਤੂੰ ਬ੍ਰਾਹਮਣੁ ਬ੍ਰਾਹਮਣੀ ਜਾਇਆ, ਤਉ ਆਨ ਬਾਟ ਕਾਹੇ ਨਹੀ ਆਇਆ? ਤੁਮ ਕਤ ਬ੍ਰਾਹਮਣ, ਹਮ ਕਤ ਸੁਦ? ਹਮ ਕਤ ਲੋਹੂ, ਤੁਮ ਕਤ ਦੂਧ? (ਗਉ ਕਬੀਰ) ਜੇਕਰਿ ਸੂਤਕੁ ਮੰਨੀਅੈ ਸਭਤੈ ਸੂਤਕੁ ਹੋਇ, ਗੋਹੇ ਅਤੇ ਲਕੜੀ ਅੰਦਰਿ ਕੀੜਾ ਹੋਇ, ਜੇਤੇ ਦਾਣੇ ਅੰਨ ਕੇ ਜੀਆ ਬਾਝੂ ਨ ਕੋਇ, ਪਹਿਲਾ ਪਾਣੀ ਜੀਉ ਹੈ ਜਿਤੁ ਹਾਰਿਆ ਸਭੁ ਕੋਇ, ਸੂਤਕੁ ਕਿਉ ਕਰਿ ਰਖੀਅੈ? ਸੂਤਕੁ ਪਵੈ ਰਸੋਇ, ਨਾਨਕ ਸੂਤਕੁ ਏਵ ਨ ਉਤਰੈ, ਗਿਆਨੁ ਉਤਾਰੈ ਧੋਇ. (ਵਾਰ ਆਸਾ) ਨਗਨ ਫਿਰਤ ਜੋ ਪਾਈਅੈ ਜੋਗੁ, ਬਨ ਕਾ ਮਿਰਗੁ ਮੁਕਤਿ ਸਭੁ ਹੋਗੁ, ××× ਮੂੰਡ ਮੁੰਡਾਏ ਜੋ ਸਿਧਿ ਪਾਈ, ਮੁਕਤੀ ਭੇਡ ਨ ਗਈਆ ਕਾਈ, ਬਿੰਦੁ ਰਾਖਿ ਜੋ ਤਰੀਅੈ ਭਾਈ, ਖੁਸਰੈ ਕਿਉ ਨ ਪਰਮਗਤਿ ਪਾਈ? (ਗਉ ਕਬੀਰ) ਮਿਲੈ ਨ ਤੀਰਥਨੀਾਤਿਆ ਡੱਡਾ ਜਲਵਾਸੀ, ਵਾਲ ਵਧਾਇਅੈ ਪਾਈਅੈ ਵੜ ਜਟਾ ਪਲਾਸੀ, ਨੰਗੇ ਰਹਿਆ ਜੇ ਮਿਲੈ ਵਣ ਮਿਰਗ ਉਦਾਸੀ,
ਮਹਾਨ ਕੋਸ਼ — ਭਾਗ ੪, ਪੰਨਾ ੫੦੨