ਯਹਿਯਖ਼ਾਨ

⁧یحی`خان⁩ ਜ਼ਕਰੀਆਖਾਨ (ਖਾਨ- ਬਹਾਦੁਰ) ਦਾ ਬੇਟਾ ਅਤੇ ਸ਼ਾਹਨਵਾਜ਼ਖਾਨ ਦਾ ਭਾਈ. ਇਹ ਦੋ ਸਾਉਂਣ ਸੰਮਤ ੧੮੦੨ (ਸਨ ੧੭੪੫) ਨੂੰ ਖਾਨਬਹਾਦੁਰ ਦੇ ਮਰਣ ਪੁਰ ਕੁਝ ਸਮਾ ਲਹੌਰ ਦਾ ਹਾਕਿਮ ਰਿਹਾ ਹੈ. ਇਸ ਨੇ ਸਿੱਖਾ ਨਾਲ ਲੜਦੇ ਭਿੜਦੇ ਸਮਾ ਵਿਤਾਇਆ ਅਤੇ ਅਨੇਕ ਧਰਮਵੀਰਾ ਨੂੰ ਵਡੇ ਦੁੱਖ ਦੇਕੇ ਮਾਰਿਆ. ਇਸ ਦਾ ਮਕਬਰਾ ਲਹੌਰ ਪਾਸ ਬੇਗਮਪੁਰੇ ਦੇ ਪੂਰਵ "ਬੱਗਾ ਗੁੰਬਜ" ਨਾਮ ਤੋਂ ਪ੍ਰਸਿੱਧ ਹੈ. ਦੇਖੋ, ਮੀਰਮੰਨੂ

ਮਹਾਨ ਕੋਸ਼ — ਭਾਗ ੪, ਪੰਨਾ ੪੯੩

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.