ਮੋਹਰੀ
ਮੁਖੀਆ। ੨. ਆਰੰਭ ਕਰਨ ਵਾਲਾ। ੩. ਜਿਸ ਪਾਸ ਮੋਹਰ (ਮੁਹਰਛਾਪ) ਹੈ। ੪. ਸ਼੍ਰੀ ਗੁਰੂ ਅਮਰਦਾਸ ਜੀ ਦਾ ਛੋਟਾ ਸੁਪੁਤ੍ਰ, ਜਿਸ ਦਾ ਜਨਮ ਸੰਮਤ ੧੫੯੬ ਵਿੱਚ ਹੋਇਆ. "ਮੋਹਰੀ ਪੁਤ੍ਰ ਸਨਮੁਖ ਹੋਆ ਰਾਮਦਾਸੈ ਪੈਰੀ ਪਾਇ ਜੀਉ." (ਸਦੁ) "ਭਯੋ ਮੋਹਰੀ ਮੋਹਰੀ ਠਾਨ ਮਹਾ ਉਪਕਾਰ." (ਗੁਪ੍ਰਸੂ)
ਮਹਾਨ ਕੋਸ਼ — ਭਾਗ ੪, ਪੰਨਾ ੪੭੧