ਮੋਹਿਨੀ
ਦੇਖੋ, ਮੋਹਨੀ। ੨. ਇੱਕ ਛੰਦ. ਲੱਛਣ- ਦੋ ਚਰਣ, ਪ੍ਰਤਿ ਚਰਣ ੧੯. ਮਾਤ੍ਰਾ ੧੨- ੭ ਪੁਰ ਵਿਸ਼੍ਰਾਮ, ਅੰਤ ਸਗਣ . ਉਦਾਹਰਣ- ਸ਼ਸ੍ਤ੍ਰ ਸ਼ਾਸ੍ਤ੍ਰ ਕੋ ਗ੍ਯਾਤਾ, ਜਗਾਹਿਤ ਕਰੈ, ਦੇਸ਼ ਕੌਮ ਕੋ ਤ੍ਰਾਤਾ. ਕਬਿ ਨਹਿ" ਮਰੈ. ××× (ਅ) ਵਰਣਿਕ ਮੋਹਿਨੀ ਦਾ ਰੂਪ ਹੈ, ਚਾਰ ਚਰਣ ਪ੍ਰਤਿ ਚਰਣ ਸ, ਭ, ਤ, ਯ, ਸ. , , , , . ੭- ੮ ਅੱਖਰਾਂ ਪੁਰ ਵਿਸ਼੍ਰਾਮ. ਉਦਾਹਰਣ- ਜਿਸ ਨੇ ਸ਼੍ਰੀ ਗੁਰੂ ਕੇ, ਵਾਕਨ ਕੋ ਹੈ ਮਿਸਰਾ, ਨਹਿ ਵ੍ਯਾਪੈ ਉਸ ਕੋ, ਮ੍ਰਿਤ੍ਯੁ ਨ ਦੰਡੈ ਜਮਰਾ. ×××
ਮਹਾਨ ਕੋਸ਼ — ਭਾਗ ੪, ਪੰਨਾ ੪੭੧