ਮੋਹਨੀ
ਵਿ- ਮੋਹ ਲੈਣ ਵਾਲੀ। ੨. ਸੰਗ੍ਯਾ- ਸੁੰਦਰ ਇਸਤ੍ਰੀ। ੩. ਸੁਰਗ ਦੀ ਅਪਸਰਾ। ੪. ਮਾਯਾ. "ਮੋਹਨਿ ਸਿਉ ਬਾਵਰ ਮਨੁ ਮੋਹਿਓ." (ਸਾਰ ਮਃ ੫) "ਮੋਹਨੀ ਮੋਹਿਲੀਏ ਤ੍ਰੈ ਗੁਨੀਆ." (ਮਾਰੂ ਮਃ ੫) ੫. ਵਿਸਨੁ ਦਾ ਇੱਕ ਅਵਤਾਰ, ਜੋ ਦੇਵ ਦੈਤਾਂ ਦੇ ਅਮ੍ਰਿਤ ਵੰਡਣ ਦਾ ਝਗੜਾ ਨਿਬੇੜਨ ਲਈ ਸੁੰਦਰ ਇਸਤ੍ਰੀ ਦੇ ਰੂਪ ਵਿੱਚ ਪ੍ਰਗਟ ਹੋਇਆ ਸੀ. "ਮਹਾ ਮੋਹਨੀ ਰੂਪ ਧਾਰ੍ਯੋ ਅਨੂਪੰ." (ਚੌਬੀਸਾਵ) ੬. ਦੇਖੋ, ਮੋਹਿਨੀ ੨.
ਮਹਾਨ ਕੋਸ਼ — ਭਾਗ ੪, ਪੰਨਾ ੪੭੦