ਮੈਨਾਕਪੁਰ
ਭਾਈ ਸੰਤੋਖਸਿੰਘ ਨੇ ਲਿਖਿਆ ਹੈ ਕਿ ਇਸ ਨਾਉਂ ਦੇ ਟਾਪੂ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਨੇ ਭਾਈ ਬਿਧੀਚੰਦ ਨੂੰ ਗੁਰਮਤ ਦਾ ਪ੍ਰਚਾਰ ਕਰਨ ਲਈ ਭੇਜਿਆ ਸੀ. "ਸਾਗਰ ਟਾਪੂ ਮਹਿ" ਅਭਿਰਾਮੂ। ਪੁਰਮੈਨਾਕ ਤਾਹਿ" ਕੋ ਨਾਮੁ." (ਗੁਪ੍ਰਸੂ) ਅਸੀਂ ਇਸ ਦਾ ਕੁਝ ਪਤਾ ਨਹੀਂ ਕਰ ਸਕੇ.
ਮਹਾਨ ਕੋਸ਼ — ਭਾਗ ੪, ਪੰਨਾ ੪੬੭