ਬਹਾਵਲਪੁਰ

ਪੰਜਾਬ ਵਿੱਚ ਇੱਕ ਮੁਸਲਮਾਨੀਰਿਆਸਤ, ਜਿਸ ਦੀ ਰਾਜਧਾਨੀ ਬਹਾਵਲਪੁਰ ਹੈ. ਇਹ ਲਹੌਰੋਂ ੨੪੪ ਮੀਲ ਦੱਖਣ ਪੱਛਮ ਹੈ. ਇਸ ਦੇ ਰਈਸਾਂ ਦਾ ਨਿਕਾਸ ਸ਼ਿਕਾਰਪੁਰ ਸਿੰਧ ਤੋਂ ਹੈ. ਪ੍ਰਤਾਪੀ ਅੱਬਾਸੀ ਦਾਊਦ ਨੇ ਪੁਰੁਸਾਰਥ ਨਾਲ ਰਾਜ ਕਾਇਮ ਕੀਤਾ. ਜਿਸ ਦੀ ਵੰਸ਼ ਹੋਣ ਕਰਕੇ ਬਹਾਵਲ ਪੁਰੀਏ ਦਾਊਦਪੋਤ੍ਰੇ ਕਹਾਉਂਦੇ ਹਨ. ਦਾਊਦ ਦੇ ਪੋਤ੍ਰੇ ਬਹਾਵਲਖ਼ਾਨ ਨੇ ਬਾਹਵਲਪੁਰ ਨਗਰ ਸਨ ੧੭੪੮ ਵਿੱਚ ਵਸਾਇਆ ਹੈ. ਬਹਾਵਲਪੁਰ ਕਾ ਰਕਬਾ ੧੫, ੦੦੦ ਵਰਗਮੀਲ ਹੈ. ਜਨ ਸੰਖ੍ਯਾ ੭੮੧, ੧੯੧ ਹੈ. ਸਨ ੧੮੩੩ ਵਿੱਚ ਰਿਆਸਤ ਬਹਾਵਲਪੁਰ ਸਰਕਾਰ ਅੰਗ੍ਰੇਜ਼ੀ ਦੀ ਰਖ੍ਯਾ ਵਿੱਚ ਆਈ ਹੈ. ਇਸ ਦਾ ਹੁਣ ਨੀਤਿ ਸੰਬੰਧ ਸਰਕਾਰ ਨਾਲ ਏ. ਜੀ. ਜੀ. ਪੰਜਾਬ ਸਟੇਟਸ ਦ੍ਵਾਰਾ ਹੈ. ਰਿਆਸਤ ਦਾ ਨੰਬਰ ਪੰਜਾਬ ਵਿੱਚ ਦੂਜਾ ਹੈ.

ਮਹਾਨ ਕੋਸ਼ — ਭਾਗ ੪, ਪੰਨਾ ੪੫

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.