ਮਿਸਕਾਤ
ਅਿ. مشکاتالمصابیح ਮਿਸ਼ ਕਾਤੁਲਮਸਾਬੀਹਿ. ਅਿਰਬੀ ਭਾਸਾ ਵਿੱਚ ਇਹ ਸੁੰਨੀ ਮੁਸਲਮਾਨਾ ਦੀ ਪ੍ਰਾਮਾਣਿਕ ਪੁਸਤਕ ਹੈ. ਜੇਹਾ ਹਿੰਦੂਆ ਵਿੱਚ ਮਨੁਸਿਮਿ੍ਰਤਿ ਦਾ ਅਤੇ ਸਿੱਖਾ ਵਿੱਚ ਭਾਈ ਗੁਰੁਦਾਸ ਦੀ ਬਾਣੀ ਦਾ ਮਾਨ ਹੈ, ਤਿਹਾ ਹੀ ਮੁਸਲਮਾਨ ਮਿਸ਼ਕਾਤ ਦਾ ਸਨਮਾਨ ਕਰਦੇ ਹਨ. ਇਹ ਸ਼ੇਖ ਹੁਸੈਨ ਅਲੀ ਬਗਵੀ ਨੇ ਰਚੀ ਹੈ, ਜੋ ਸਨ ੫੧੦ ਹਿਜਰੀ ਵਿੱਚ ਮੋਇਆ ਹੈ. ਸਨ ੭੩੭ ਹਿਜਰੀ ਵਿੱਚ ਸ਼ੈਖ ਵਲੀਉੱਦੀਨ ਨੇ ਇਸ ਵਿੱਚ ਕਈ ਗੱਲਾ ਹੋਰ ਮਿਲਾਕੇ ਕੁਝ ਵਾਧਾ ਕੀਤਾ ਹੈ. ਅਕਬਰ ਦੇ ਜ਼ਮਾਨੇ ਸ਼ੈਖ ਅਿਬਦੁਲਹਿੱਕਿ ਨੇ ਇਸ ਦਾ ਫਾਰਸੀ ਵਿੱਚ ਅਨੁਵਾਦ ਕੀਤਾ ਹੈ.
ਮਹਾਨ ਕੋਸ਼ — ਭਾਗ ੪, ਪੰਨਾ ੩੯੯