ਭੁਸਰੀ
ਭੂਸ਼੍ਰਿਤਾ. ਭੂ (ਪ੍ਰਿਥਿਵੀ) ਸ਼੍ਰਿਤ- शृत. (ਭੁੰਨੀ- ਹੋਈ) ਉਹ ਰੋਟੀ, ਜੋ ਤਪੀ ਹੋਈ ਜ਼ਮੀਨ ਪੁਰ ਪਕਾਈ ਜਾਵੇ, ਜਿਵੇਂ- ਸੁਲਤਾਨਪੀਰ ਆਦਿ ਦੀ ਰੋਟੀ ਪਕਾਈ ਜਾਂਦੀ ਹੈ. "ਭੁਸਰੀਆਂ ਪਕਾਈਆਂ, ਪਾਈਆਂ ਥਾਲੇ ਮਾਹਿ." (ਮਃ ੫. ਵਾਰ ਮਾਰੂ ੨) ਭੁਸਰੀ ਨੂੰ ਦਾਦੂਪੰਥੀ ਸਾਧੂ ਬਾਟੀ ਆਖਦੇ ਹਨ.
ਮਹਾਨ ਕੋਸ਼ — ਭਾਗ ੪, ਪੰਨਾ ੨੭੩