ਭਗਤ੍ਪਥੀ
ਸਿੱਖਮਤ ਦਾ ਇੱਕ ਫਿਰਕਾ, ਜੋ ਬੰਨੂ ਪੇਸ਼ਾਵਰ ਅਤੇ ਡੇਰਾ ਇਸਮਾਈਲਖਾ ਵਿੱਚ ਪਾਇਆ ਜਾਦਾ ਹੈ. ਇਸ ਮਤ ਦੇ ਲੋਕ ਕੇਵਲ ਗੁਰੂ ਗ੍ਰੰਥਸਾਹਿਬ ਨੂੰ ਧਰਮਪੁਸਤਕ ਮੰਨਦੇ ਹਨ, ਬ੍ਰਹਮਣਾ ਤੋਂ ਕੋਈ ਕਰਮ ਨਹੀਂ ਕਰਵਾਉਂਦੇ, ਮੁਰਦੇ ਦਬਦੇ ਹਨ, ਕੜਾਹਪ੍ਰਸਾਦ ਵਰਤਾਉਂਦੇ ਹਨ, ਸ਼੍ਰਾਧ ਨਹੀਂ ਕਰਦੇ. ਛੂਤ ਛਾਤ ਦੇ ਵਿਸ਼੍ਵਾਸੀ ਨਹੀਂ, ਦਿਨ ਵਿੱਚ ਛੀ ਵਾਰੀ ਗੁਰਬਾਣੀ ਦਾ ਪਾਠ ਕਰਦੇ ਹਨ. ਗੁਰੂਸਾਹਿਬ ਅੱਗੇ ਇੱਕ ਸਮੇਂ ਅੱਠ ਵਾਰ ਨਮਸਕਾਰ ਕਰਦੇ ਹਨ.
ਮਹਾਨ ਕੋਸ਼ — ਭਾਗ ੪, ਪੰਨਾ ੨੨੯