ਭੱਖੜਾ
ਭਦ੍ਰਕੰਟ. Asteracantha Longifolia ਕੰਡੇਦਾਰ ਫਲਾਂ ਦੀ ਬੇਲ, ਜੋ ਜਮੀਨ ਤੇ ਵਿਛੀ ਰਹਿਂਦੀ ਹੈ. ਭੱਖੜੇ ਦੀ ਤਾਸੀਰ ਸਰਦ ਖ਼ੁਸ਼ਕ ਹੈ. ਬੀਜਾਂ ਸਮੇਤ ਕੁੱਟਕੇ ਕੀਤਾ ਇਸ ਦਾ ਕਾੜ੍ਹਾ ਮੂਤ੍ਰ ਰੋਗਾਂ ਨੂੰ ਦੂਰ ਕਰਦਾ ਹੈ. ਇਸ ਦੇ ਬੀਜਾਂ ਦੀ ਸੁਆਹ ਖੰਡ ਵਿੱਚ ਮਿਲਾਕੇ ਫੱਕਣ ਤੋਂ ਖੰਘ ਹਟਦੀ ਹੈ.
ਮਹਾਨ ਕੋਸ਼ — ਭਾਗ ੪, ਪੰਨਾ ੨੨੮