ਬ੍ਰਾਡਫੁਟ

Major George Broadfoot. ਸਿੱਖਾ ਦੀਆ ਅੰਗ੍ਰੇਜ਼ਾ ਨਾਲ ਲੜਾਈਆ ਹੋਣ ਤੋਂ ਪਹਿਲਾ ਸਤੰਬਰ ਸਨ ੧੮੪੪ ਵਿੱਚ ਗਵਰਨਰ ਜਨਰਲ ਦਾ ਏਜੈਂਟ ਪੰਜਾਬ ਲਈ ਥਾਪਿਆ ਗਿਆ. ਇਹ ਮੁੱਢ ਤੋਂ ਹੀ ਸਿੱਖਾ ਦੇ ਵਿਰੁੱਧ ਖਿਆਲ ਰਖਦਾ ਸੀ. ਸਿੱਖਾ ਦੇ ਪਹਿਲੇ ਜੰਗ ਵਿੱਚ ਇਸ ਨੇ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਦੇ ਵਿਰੁੱਧ ਗਲਤਫਹਿਮੀ ਨਾਲ ਕਈ ਰਪੋਟਾ ਲਿਖੀਆ, ਜਿਸ ਦਾ ਫਲ ਰਾਜ ਦਾ ਚੌਥਾ ਹਿੰਸਾ ਜਬਤ ਹੋਗਿਆ, ਅਤੇ ਰਾਜਾ ਦੇਵੇਂਦ੍ਰਸਿੰਘ ਗੱਦੀਓਂ ਲਾਹਿਆ ਗਿਆ. ਬ੍ਰਾਡਫੁਟ ੨੨ ਦਿਸੰਬਰ ਸਨ ੧੮੪੫ ਨੂੰ ਫਿਰੋਜ਼ਸ਼ਾਹ (ਫੇਰੂਸ਼ਹਰ) ਦੇ ਜੰਗ ਵਿੱਚ ਮੋਇਆ. ਇਸ ਦੇ ਥਾ ਗਵਰਨਰ ਜਨਰਲ ਦਾ ਏਜੈਂਟ ਸਰ ਹੈਨਰੀ ਲਾਰੈਂਸ ਹੋਇਆ

ਮਹਾਨ ਕੋਸ਼ — ਭਾਗ ੪, ਪੰਨਾ ੨੨੧

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.