ਬੁਧਗਯਾ
ਗਯਾ ਤੋਂ ਸੱਤ ਮੀਲ ਦੱਖਣ, ਬੁੱਧ ਦੇ ਤਪ ਦਾ ਅਸਥਾਨ, ਜਿੱਥੇ ਬੋਧੀਦ੍ਰਮ (ਪਿੱਪਲ) ਹੁਣ ਤੀਕ ਮੌਜੂਦ ਹੈ, ਜਿਸ ਹੇਠ ਮਹਾਤਮਾ ਬੁੱਧ ਨੇ ਤਪ ਕਰਕੇ ਬੋਧ (ਗਿਆਨ) ਪ੍ਰਾਪਤ ਕੀਤਾ ਸੀ.੮੯੬ ਇੱਥੋਂ ਦਾ ਮੰਦਿਰ ਰਾਜਾ ਅਸ਼ੋਕ ਦਾ ਬਣਵਾਇਆ ਹੋਇਆ ਹੈ. ਹੁਣ ਇਹ ਮੰਦਿਰ ਹਿੰਦੂਆ ਦੇ ਅਧਿਕਾਰ ਵਿੱਚ ਹੈ. ਬੌੱਧ ਇਸ ਨੂੰ ਆਪਣੇ ਹੱਥ ਲੈਣ ਦਾ ਜਤਨ ਕਰ ਰਹੇ ਹਨ.
ਮਹਾਨ ਕੋਸ਼ — ਭਾਗ ੪, ਪੰਨਾ ੧੮੦