ਬਿਨਿਤ
ਹਿ. ਵਿ- ਗਯਾਤਾ (ਗਯਾਨੀ) ਹੋਕੇ. ਜਾਣਕੇ. ਦੇਖੋ, ਬਿੰਨ. "ਇਕ ਬਿੰਨਿ ਦੁਗਣ ਜੁਤਉ ਰਹੈ ਜਾਸੁ ਮੰਤਿ੍ਰ ਮਾਨਵਹਿ ਲਹਿ." (ਸਵੈਯੇ ਮਃ ੩. ਕੇ) ਜਿਸ ਦੇ ਮੰਤ੍ਰ ਨੂੰ ਪ੍ਰਾਪਤ ਕਰਕੇ ਪੁਰਖ ਇੱਕ ਦਾ ਗਯਾਨੀ ਹੋਇਆ, ਦ੍ਵੈਤ (ਸੰਸਾਰ) ਵਿੱਚ ਜੁੜਿਆ ਰਹਿਂਦਾ ਹੈ. ਭਾਵ- ਦੁਨੀਆ ਛੱਡ ਕੇ ਸੰਨਯਾਸੀ ਨਹੀਂ ਹੁੰਦਾ, ਅਰਥਾਤ ਰਾਜਜੋਗ ਭੋਗਦਾ ਹੈ.
ਮਹਾਨ ਕੋਸ਼ — ਭਾਗ ੪, ਪੰਨਾ ੧੫੫