ਢੂਡਾ
ਸੰ. दुण्डा ਸੰਗਯਾ- ਪੁਰਾਣਕਥਾ ਅਨੁਸਾਰ ਹਿਰਨਯਕਸ਼ਿਪੁ ਦੀ ਭੈਣ, ਜਿਸ ਦਾ ਦੂਜਾ ਨਾਮ ਹੋਲਿਕਾ ਹੈ. ਇਸ ਨੂੰ ਸ਼ਿਵ ਦਾ ਵਰ ਸੀ ਕਿ ਉਹ ਕਦੇ ਅੱਗ ਵਿੱਚ ਨਹੀਂ ਸੜੇਗੀ. ਢੁੰਡਾ ਪ੍ਰਹਲਾਦ ਨੂੰ ਗੋਦੀ ਲੈ ਕੇ ਅੱਗ ਵਿੱਚ ਬੈਠ ਗਈ, ਪ੍ਰਹਲਾਦ ਕਰਤਾਰ ਦੀ ਹਿਪਾ ਨਾਲ ਬਚ ਗਿਆ ਅਤੇ ਢੁੰਡਾ ਸੁਆਹ ਦੀ ਢੇਰੀ ਹੋ ਗਈ. ਹਿੰਦੂ ਲੋਕ ਹੋਰੀ (ਹੋਲਿਕਾ) ਦੇ ਦਿਨਾ ਵਿੱਚ ਇਸੇ ਢੁੰਡਾ ਦੀ ਸੁਆਹ ਉਡਾਇਆ ਕਰਦੇ ਹਨ.
ਮਹਾਨ ਕੋਸ਼ — ਭਾਗ ੩, ਪੰਨਾ ੯੨