ਢੀਂਗਲੀ
ਸੰਗਯਾ- ਢਿਉਂਗਲੀ. ਢੇਂਕਲੀ. ਪਾਣੀ ਸਿੰਜਣ ਦਾ ਇੱਕ ਯੰਤ੍ਰ. ਦੋ ਖੜੀਆ ਲੱਕੜਾ ਵਿੱਚ ਇੱਕ ਆੜੀ ਲੱਕੜ ਦੇ ਆਧਾਰ ਲੰਮੀ ਬੱਲੀ, ਜਿਸ ਦੇ ਹੇਠਲੇ ਪਾਸੇ ਇੱਟ ਪੱਥਰ ਆਦਿ ਦਾ ਵਜ਼ਨ ਬੰਨੀੀਦਾ ਹੈ ਅਤੇ ਉੱਪਰਲੇ ਸਿਰੇ ਨਾਲ ਡੋਲ ਬੋਕਾ ਆਦਿ. ਰੱਸੀ ਨਾਲ ਉੱਪਰਲਾ ਸਿਰਾ ਝੁਕਾਕੇ ਪਾਣੀ ਨਾਲ ਬੋਕਾ ਭਰੀਦਾ ਹੈ ਅਤੇ ਹੇਠਲੇ ਪਾਸੇ ਬੰਨਿੀਆ ਬੋਝ ਆਪਣੇ ਆਪ ਹੀ ਜਦ ਹੇਠ ਨੂੰ ਜਾਦਾ ਹੈ ਤਦ ਪਾਣੀ ਭਰਿਆ ਪਾਤ੍ਰ ਬਾਹਰ ਆ ਜਾਦਾ ਹੈ. ਜਿੱਥੇ ਪਾਣੀ ਦੀ ਗਹਿਰਾਈ ਜਾਦਾ ਨਹੀਂ ਹੁੰਦੀ, ਉੱਥੇ ਢੀਂਗੁਲੀ ਨਾਲ ਪਾਣੀ ਸਿੰਜਕੇ ਖੇਤੀਵਾੜੀ ਕਰਦੇ ਹਨ. Shadoof.
ਮਹਾਨ ਕੋਸ਼ — ਭਾਗ ੩, ਪੰਨਾ ੯੧