ਫਿਲਪਾ
ਸੰ. शलीपद. ਇੱਕ ਰੋਗ, ਜਿਸ ਕਰਕੇ ਪੈਰ ਹਾਥੀ ਦੇ ਪੈਰ ਜੇਹੇ ਭਾਰੀ ਹੋ ਜਾਦੇ ਹਨ. دایءالفیل ਦਾਯਉਲਫੀਲ. ਪੀਲਪਾਦ. Elephantiasis "ਫੀਲਪਾਵ ਪੁਨ ਜਾਨੂ ਰੋਗਾ." (ਚਰਿਤ੍ਰ ੪੦੫) ਵਰਖਾ ਦੇ ਜਮਾ ਹੋਏ ਮੈਲੇ ਸੜੇ ਪਾਣੀ ਵਰਤਣ, ਸਲੀਾਬ ਵਾਲੇ ਠੰਢੇ ਦੇਸ਼ਾ ਵਿੱਚ ਨੰਗੇ ਪੈਰੀਂ ਫਿਰਨ, ਬਿਸਤਰੇ ਤੇ ਬਹੁਤਾ ਸਮਾ ਲੇਟਣ, ਲਹੂ ਦੇ ਸੜ ਉੱਠਣ ਆਦਿਕ ਤੋਂ ਇਹ ਰੋਗ ਪੈਦਾ ਹੁੰਦਾ ਹੈ. ਇੱਕ, ਕਦੇ ਦੋਵੇਂ ਲੱਤਾ ਭਾਰੀ, ਅਤੇ ਪੈਰ ਹਾਥੀ ਦੇ ਪੈਰ ਸਮਾਨ ਹੋ ਜਾਦੇ ਹਨ. ਇਸ ਰੋਗ ਵਿੱਚ ਲੰਘਨ, ਪਸੀਨਾ, ਵਮਨ, ਜੁਲਾਬ, ਅਤੇ ਯੋਗਯ ਰੀਤਿ ਨਾਲ ਲਹੂ ਕੱਢਣਾ ਆਦਿਕ ਗੁਣਕਾਰੀ ਹਨ. ਫੀਲਪਾਵ ਦੇ ਸਾਧਾਰਣ ਇਲਾਜ ਇਹ ਹਨ- ਇਟਸਿਟ, ਹਰੜ, ਬਹੇੜਾ, ਆਉਲਾ, ਮਘਾ, ਸਮਾਨ ਲੈਕੇ ਚੂਰਨ ਕਰਨਾ. ਛੀ ਮਾਸ਼ੇ ਚੂਰਨ ਨਾਲ ਛੀ ਮਾਸ਼ੇ ਸ਼ਹਿਦ ਮਿਲਾਕੇ ਚੱਟਣਾ. ਧਤੂਰਾ ਇਰੰਡ ਸੰਭਾਲੂ, ਇਟਸਿਟ ਸੁਹਾਜਣਾ ਸਰੀੋਂ ਨੂੰ ਪੀਹਕੇ ਲੇਪ ਕਰਨਾ. ਨਿੰਮ ਦੇ ਪੱਤੇ, ਭੰਗ, ਅਕਾਸਬੇਲ ਰਗੜਕੇ ਲੱਤ ਅਤੇ ਪੈਰ ਤੇ ਬੰਨੀਣੇ ਆਦਿ.
ਮਹਾਨ ਕੋਸ਼ — ਭਾਗ ੩, ਪੰਨਾ ੭੩੨