ਪੰਚਾਨਨ

ਪੰਜ ਹਨ ਜਿਸ ਦੇ ਆਨਨ (ਮੁਖ), ਸ਼ਿਵ। ੨. ਸ਼ੇਰ. ਪੰਚ (ਵਿਸ੍ਤਾਰ) ਵਾਲਾ ਹੈ ਆਨਨ (ਮੁਖ) ਜਿਸ ਦਾ. ਅਥਵਾ- ਚਾਰ ਪੰਜੇ ਅਤੇ ਮੂੰਹ, ਇਹ ਪੰਜ ਹਨ ਆਨਨ ਜਿਸ ਦੇ। ੩. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੪੮ ਮਾਤ੍ਰਾ, ਬਾਰਾਂ ਬਾਰਾਂ ਮਾਤ੍ਰਾ ਪੁਰ ਚਾਰ ਵਿਸ਼੍ਰਾਮ, ਅੰਤ ਗੁਰੁ ਲਘੁ. ਉਦਾਹਰਣ- ਕਵਲਨੈਨ ਮਧੁਰ ਬੈਨ, ਕੋਟਿ ਸੈਨ ਸੰਗ ਸੋਭ, ਕਹਿਤ ਮਾ ਜਸੋਦ ਜਿਸਹਿ, ਦਹੀ ਭਾਤ ਖਾਹਿ ਜੀਉ, ਸੱਤਿ ਸਾਚੁ ਸ੍ਰੀਨਿਵਾਸ, ਆਦਿ ਪੁਰਖ ਸਦਾ ਤੁਹੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ. (ਸਵੈਯੇ ਮਃ ੪. ਕੇ)

ਮਹਾਨ ਕੋਸ਼ — ਭਾਗ ੩, ਪੰਨਾ ੬੬੭

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.