ਪੰਚਾਗਨੀ

ਦੇਖੋ, ਪੰਚ ਤਪ। ੨. ਵੇਦ ਦੇ ਬ੍ਰਾਹਮਣਾ ਵਿੱਚ ਦੱਸੇ ਅਗਨਿ ਦੇ ਪੰਜ ਭੇਦ- (ੳ) ਅਨ੍ਵਾਹਾਯੰ ਪਚਨ (ਦਖਿਣਾਗਿਨ, ਜਿਸ ਨਾਲ ਹਰ ਮਹੀਨੇ ਦੀ ਅਮਾਵਸ ਨੂੰ ਸ਼੍ਰੱਾਧਕਰਮ ਕਰੀਦਾ ਹੈ. ਰਿਗਵੇਦ ਦੀ ਵਿਧਿ ਨਾਲ ਅਸਥਾਪਨ ਕੀਤੀ ਅਗਨਿ). (ਅ) ਗਾਹੰਪਤਯ (ਗਿ੍ਰਹਸਥੀ ਦੇ ਅਗਨਿਹੋਤ੍ਰ ਆਦਿ ਨਿਤਯਕਰਮ ਅਤੇ ਯਗਯ ਦੇ ਪਾਤ੍ਰਾ ਨੂੰ ਤਪਾਕੇ ਸ਼ੁੱਧ ਕਰਨ ਵਾਲੀ ਅਗਨਿ). (ੲ) ਆਹਵਨੀਯ (ਗਾਹੰਪਤਯ ਅਗਨਿ ਵਿੱਚੋਂ ਮੰਤ੍ਰਵਿਧੀ ਨਾਲ ਲੈ ਕੇ ਯਗਯਮੰਡਪ ਦੇ ਪੂਰਵ ਵੱਲ ਅਸਥਾਪਨ ਕੀਤੀ ਅਗਨਿ, ਜਿਸ ਵਿੱਚ ਆਹੁਤੀ ਦਿੱਤੀ ਜਾਦੀ ਹੈ). (ਸ) ਆਵਸਥਯ (ਲੌਕਿਕਾਗਿਨ. ਘਰ ਦੇ ਭੋਜਨ ਆਦਿ ਪਕਾਉਣ ਦੀ ਅੱਗ) (ਹ) ਸਭਯ (ਘਰ ਆਏ ਰਿਖੀ ਅਤੇ ਅਭਯਾਗਤਾ ਦੇ ਸੇਕਣ ਲਈ ਮਚਾਈ ਹੋਈ ਅਗਨਿ. ) ੩. ਵਿ- ਪੰਜ ਅਗਨੀਆ ਵਾਲਾ। ੪. ਪੰਜ ਅਗਨੀਆ ਦੀ ਉਪਾਸਨਾ ਕਰਨ ਵਾਲਾ.

ਮਹਾਨ ਕੋਸ਼ — ਭਾਗ ੩, ਪੰਨਾ ੬੬੭

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.