ਪੰਚਾਇਨ
ਪੰਚਾਯਤਨ. ਪੰਜਾ ਦਾ ਸਮੂਹ. ਪੰਜਾ ਦਾ ਇਕੱਠ। ੨. ਪੰਜ ਤੱਤਾ ਦਾ ਸਮੂਹ, ਸ਼ਰੀਰ ਦੇਹ। ੩. ਚਾਰ ਅੰਤਹਕਰਣ ਅਤੇ ਜੀਵਾਤਮਾ। ੪. ਪੰਜ ਗਯਾਨਇੰਦਿ੍ਰਯ. "ਤਸ- ਕਰ ਮਾਰਿ ਵਸੀ ਪੰਚਾਇਣਿ." (ਸੂਹੀ ਛੰਤ ਮਃ ੧) ਕਾਮਾਦਿ ਚੋਰ ਮਾਰਕੇ ਵਸ਼ ਕੀਤਾ ਹੈ ਸ਼ਬਦਾਦਿ ਵਿਸਿਆ ਦਾ ਸਮੂਹ। ੫. ਪੰਚਾ ਦੀ ਸਭਾ. ਪੰਚਾਇਤ. "ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣੁ ਰਤੁ." (ਮਾਰੂ ਮਃ ੧) ੬. ਪੰਜਾ ਦਾ ਸਰੂਪ. ਪੰਜਾ ਦਾ ਮਜਮੂਅਹ. "ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ." (ਵਾਰ ਰਾਮ ੩)
ਮਹਾਨ ਕੋਸ਼ — ਭਾਗ ੩, ਪੰਨਾ ੬੬੬