ਮ

ਪੰਜਾਬੀ ਵਰਣਮਾਲਾ ਦਾ ਤੀਹਵਾਂ ਅੱਖਰ। ਇਸ ਦਾ ਉੱਚਾਰਣ ਹੋਠਾਂ ਤੋਂ ਹੁੰਦਾ ਹੈ। ੨. ਸੰ. ਸੰਗ੍ਯਾ- ਚੰਦ੍ਰਮਾ। ੩. ਸ਼ਿਵ ੪. ਬ੍ਰਹਮਾ। ੫. ਯਮਰਾਜ। ੬. ਵੇਲਾ. ਸਮਾਂ। ੨. ਵਿਸ. ਜ਼ਹਿਰ। ੮. ਮਗਣ  ਦਾ ਸੰਖੇਪ ਨਾਮ। ੯. ਵ੍ਯ- ਨਿਸੇਧ ਬੋਧਕ. ਨਹੀਂ. ਨਾ. ਇਹ ਸੰਸਕ੍ਰਿਤ ਮਾ ਦਾ ਸੰਖੇਪ ਹੈ. "ਸਭਨਾ ਮਨ ਮਾਣਿਕ, ਠਾਹਣੁ ਮੂਲਿ ਮਚਾਂਗਵਾ." (ਸ. ਫਰੀਦ) ਮੂਲੋਂ ਚੰਗਾ ਨਹੀਂ। ੧੦. ਵਿ- ਇਹ ਸੰਖ੍ਯਾ ਬੋਧਕ ਸ਼ਬਦ ਦੇ ਅੰਤ ਲੱਗਕੇ ਵਾਲਾ, ਵਾਂ ਅਰਥ ਦਿੰਦਾ ਹੈ, ਜੈਸੇ- ਪ੍ਰਥਮ, ਦਸ਼ਮ ਆਦਿ। ੧੧. ਫ਼ਾ. [م] ਸਰਵ- ਪ੍ਰਥਮ ਪੁਰੁਸ ਬੋਧਕ. ਮੈਂ. ਅਹੰ. "ਨ ਦਾਨਮ ਕਿ ਈਂ ਮਰਦ ਰੋਬਾਹਪੇਚ." (ਜਫਰ) ਦੇਖੋ, ਡਿਠਮੁ, ਲਧਮ ਆਦਿ ਸ਼ਬਦ। ੧੨. ਮੇਰਾ ਮੇਰੀ. ਜੈਸੇ- ਕਿਤਾਬਮ (ਮੇਰੀ ਕਿਤਾਬ).

ਮਹਾਨ ਕੋਸ਼ — ਭਾਗ ੩, ਪੰਨਾ ੬੫੨

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.