ਪਰ੍ਦ
ਸੰ. ਸੰਗਯਾ- ਦੁੱਖਾ ਤੋਂ ਪਾਰ ਦੇਣ ਵਾਲਾ. ਜਿਸ ਦੇ ਅਸਰ ਨਾਲ ਰੋਗਾ ਨੂੰ ਲੰਘ ਜਾਈਦਾ ਹੈ, ਪਾਰਾ. "ਮਨ ਮੂਖਕ ਬਿਲ ਬਾਸਨਾ ਪਕਰੈ ਕੌਨ ਉਪਾਯ? ਪਾਰਦ ਸ੍ਰੀ ਗੁਰੁ ਪ੍ਰੇਮ ਪਗ ਪਯਾਵੋ ਹੈ ਥਿਰ ਜਾਯ." (ਨਾਪ੍ਰ) ਪਾਰਾ ਪੀਕੇ ਚੂਹਾ ਅਚੰਚਲ ਹੋ ਜਾਦਾ ਹੈ. ਭਾਵਪ੍ਰਕਾਸ਼ ਵਿੱਚ ਲਿਖਿਆ ਹੈ ਕਿ ਪਾਰੇ ਦੀ ਉਤਪੱਤੀ ਸ਼ਿਵ ਦੇ ਵੀਰਯ ਤੋਂ ਹੋਈ ਹੈ, ਇਸੇ ਲਈ ਨਾਉਂ ਸ਼ਿਵਵੀਜ, ਰੁਦ੍ਰਜ ਆਦਿ ਹਨ. ਪਾਰਦ (ਪਾਖ) ਅਨੇਕ ਰੋਗਾ ਵਿੱਚ ਵਰਤਿਆ ਜਾਦਾ ਹੈ. ਇਸ ਤੋਂ ਅਨੇਕ ਕੁਸ਼ਤੇ ਬਣਾਕੇ ਵੈਦ ਹਕੀਮ ਰੋਗਨਾਸ਼ ਅਤੇ ਬਲ ਦੇ ਵਧਾਉਣ ਲਈ ਦਿੰਦੇ ਹਨ. Hyzrargyrum ਅੰ. Mercury ੨. ਵਿ- ਪਾਰ ਦੇਣ ਵਾਲਾ. ਪਾਰ ਕਰਤਾ। ੩. ਫਾ. ਸੰਗਯਾ- ਚਿੱਚੜ.
ਮਹਾਨ ਕੋਸ਼ — ਭਾਗ ੩, ਪੰਨਾ ੬੦੮