ਪਾਂਇਗਹੇ
ਫਾ. پایگاہ ਪਾਯਗਾਹ. ਸੰਗਯਾ- ਮਹਿਲ ਦੀ ਡਿਹੁਡੀ. ਸਿੰਹਪੌਰ। ੨. ਸਰਾਇ। ੩. ਪੌੜੀ ਦਾ ਡੰਡਾ। ੪. ਅਧਿਕਾਰ. ਰੁਤਬਾ. "ਪਾਇਗਹੇ ਤੇਰੇ ਪਾਇਗਹੇ ਪਾਈਅਤ." (ਕਵਿ ੫੨) ਤੇਰੇ ਦਰਵਾਜ਼ੇ ਅਧਿਕਾਰ ਪਾਈਦਾ ਹੈ. ਭਾਵ- ਤੇਰੇ ਦਰ ਆਕੇ ਉੱਚੀ ਪਦਵੀ ਮਿਲਦੀ ਹੈ. ਅਥਵਾ- ਤੇਰੇ ਪੈਰ ਫੜਿਆ ਰੁਤਬਾ ਪਾਈਦਾ ਹੈ.
ਮਹਾਨ ਕੋਸ਼ — ਭਾਗ ੩, ਪੰਨਾ ੫੯੦