ਪਲਵੰਗਮ
ਸੰ. पलवंगम. ਵਿ- ਪ੍ਰਲਵ (ਟਪੂਸੀ) ਮਾਰਕੇ ਗਮਨ ਕਰਨ ਵਾਲਾ। ੨. ਸੰਗ੍ਯਾ- ਡੱਡੂ। ੩. ਲੰਗੂਰ। ੪. ਬਾਂਦਰ. "ਪਲਵੰਗਮ ਗਨ ਕੂਦਤ ਆਏ." (ਗੁਪ੍ਰਸੂ) ੫. ਇੱਕ ਛੰਦ. ਲੱਛਣ- ਚਾਰ ਚਰਣ, ਪਤਿ ਚਰਣ ੨੧. ਮਾਤ੍ਰਾ, ਪਹਿਲਾ ਵਿਸ਼੍ਰਾਮ ੮. ਪੁਰ, ਦੂਜਾ ੧੩. ਪੁਰ, ਅੰਤ ਜਗਣ ਅਤੇ ਇੱਕ ਗੁਰੂ , ਉਦਾਹਰਣ- ਸਮ ਦਮ ਉਪਰਿਤ, ਆਦਿ ਵਿਪਨ ਗਿਰਿਵਾਸ ਕੋ, ਭਨ੍ਯੋ ਸੁ ਪ੍ਰਭੁ ਸੁਭ, ਸੰਤ ਧਰਉ ਤਜ ਆਸ ਕੋ, ਰਾਜਯੋਗ ਭਲ, ਭਕ੍ਤਿ ਵਿਬੇਕ ਵਿਚਾਰ ਜੋ, ਪ੍ਰਭੁਤਾ ਰਾਗ ਤ੍ਰਿਕਾਲ ਗ੍ਯਾਨ ਤਪ ਸਾਰ ਜੋ. (ਸਿੱਖੀਪ੍ਰਭਾਕਰ) (ਅ) ਪਲਵੰਗਮ ਦਾ ਇਹ ਸਰੂਪ ਭੀ ਹੈ ਕਿ ਸਾਰੇ ਚਰਣਾਂ ਦੇ ਆਦਿ ਗੁਰੁ ਹੋਵੇ. ਯਥਾ- ਵਿਦ੍ਯਾ ਪੜ੍ਹਕੈ, ਮਨ ਅਭਿਮਾਨ ਨ ਧਾਰਿਯੇ, ਔਰਨ ਕੇ ਹਿਤ, ਇਲਮ ਹੁਨਰ ਪਰਿਚਾਰਿਯੇ ××× (ੲ) ਤੀਜਾ ਰੂਪ ਪ੍ਰਤਿ ਚਰਣ ੨੧. ਮਾਤ੍ਰਾ. ਪਹਿਲਾ ਵਿਸ਼੍ਰਾਮ ੧੧. ਪੁਰ, ਦੂਜਾ ੧੦. ਪੁਰ, ਅੰਤ ਗੁਰੁ. ਉਦਾਹਰਣ- ਜਿਸ ਕੀ ਬਾਣੀ ਨਹੀਂ, ਚਿੱਤ ਹਰ੍ਸਣ ਕਰੈ, ਜਿਸ ਕੀ ਕ੍ਰਿਯਾਸ਼ਰੀਰ, ਨ ਮਨ ਕਰ੍ਸਣ ਕਰੈ, ਜਿਸ ਕੋ ਜੀਵਨ ਜਗਤ, ਲੋਕਹਿਤ ਨਹੀਂ ਹੈ, ਹਰਿਵ੍ਰਿਜੇਸ਼ ਲਿਹੁ ਜਾਨ, ਸੁ ਜਨ ਮ੍ਰਿਤ ਵਹੀ ਹੈ.
ਮਹਾਨ ਕੋਸ਼ — ਭਾਗ ੩, ਪੰਨਾ ੫੮੨